Tuesday, September 15, 2026

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਰੋਜ਼ਗਾਰ ਕੈਂਪ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਰੋਜ਼ਗਾਰ ਕੈਂਪ ਲਗਾਇਆ ਗਿਆ।
ਸ੍ਰੀਮਤੀ ਨਿਲਮ ਮਹੇ ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ ਮਸ਼ਹੂਰ ਕੰਪਨੀਆਂ ਭਾਰਤ ਪੇ, ਫੋਨ ਪੇ, ਸੱਤਿਆ ਮਾਈਕਰੋਕੈਪੀਟਲ ਲਿਮ., ਪਰਮੈਰੀਕਾ ਲਾਈਫ ਇਨਸ਼ੋਰੈਂਸ, ਆਦਿੱਤਿਆ ਬਿਰਲਾ ਲਾਈਫ ਇਨਸ਼ੋਰੈਂਸ, ਐਸ.ਬੀ.ਆਈ ਲਾਈਫ ਆਦਿ ਨੇ ਭਾਗ ਲਿਆ। ਕੰਪਨੀਆਂ ਵਲੋਂ ਰੋਜ਼ਗਾਰ ਕੈਂਪ ਵਿੱਚ ਸੇਲਜ਼ ਐਂਡ ਮਾਰਕਟਿੰਗ, ਬੀ.ਡੀ.ਈ, ਐਪਰੈਨਟਿਸ (ਫੀਲਡ), ਏ.ਐਸ.ਐਮ, ਏਜੰਸੀ ਮੈਨੇਜਰ, ਡੀ.ਐਮ, ਸੇਲਜ਼ ਅਫਸਰ ਆਦਿ ਅਸਾਮੀਆਂ ਲਈ ਚੋਣ ਕੀਤੀ ਗਈ।ਕੈਂਪ ਵਿੱਚ 63 ਉਮੀਦਵਾਰਾਂ ਨੇ ਭਾਗ ਲਿਆ, ਜਿੰਨਾਂ ਵਿਚੋਂ 46 ਉਮੀਦਵਾਰਾਂ ਨੂੰ ਨੋਕਰੀ ਲਈ ਚੋਣ/ਸ਼ਾਰਟਲਿਸਟ ਕੀਤਾ ਗਿਆ ਹੈ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …