ਅੰਮ੍ਰਿਤਸਰ, 5 ਅਕਤੂਬਰ (ਸੁਖਬੀਰ ਸਿੰਘ) – ਸੀ.ਆਰ.ਪੀ.ਐਫ ਵਲੋਂ ਮਹਿਲਾ ਸ਼ਕਤੀਕਰਨ ਦੇ ਉਦੇਸ਼ ਲਈ ਇਕ ਵੂਮੈਨ ਮੋਟਰਸਾਈਕਲ ਰੈਲੀ ਸ੍ਰੀਨਗਰ ਤੋਂ
ਅੰਮ੍ਰਿਤਸਰ ਤੱਕ ਕੱਢੀ ਜਾ ਰਹੀ ਹੈ।ਇਸ ਮੋਟਰਸਾਈਕਲ ਰੈਲੀ ਵਿੱਚ 25 ਮੋਟਰਸਾਈਕਲਾਂ ‘ਤੇ 50 ਇਸਤਰੀਆਂ ਸਵਾਰ ਹਨ।ਇਹ ਰੈਲੀ 9 ਅਕੂਬਰ ਨੂੰ ਅੰਮ੍ਰਿਤਸਰ ਵਿਖੇ ਪੁੱਜੇਗੀ ਅਤੇ ਉਸੇ ਹੀ ਦਿਨ ਸ਼ਾਮ 4.00 ਵਜੇ ਵਾਹਗਾ ਬਾਰਡਰ ਅਟਾਰੀ ਵਿਖੇ ਆਪਣਾ ਬੈਂਡ ਡਿਸਪਲੇ ਕਰੇਗੀ।
ਇਸ ਸਬੰਧੀ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ਕੀਤੀ ਗਈ ਪਰੇਡ ਵਿੱਚ ਇਸ ਬੈਂਡ ਵਲੋਂ ਆਪਣੀ ਸ਼ਮੂਲੀਅਤ ਕੀਤੀ ਗਈ ਸੀ।ਇਹ ਰੈਲੀ ਅਗਲੇ ਦਿਨ 10 ਅਕਤੂਬਰ 2023 ਨੂੰ ਸਵੇਰੇ 10:00 ਵਜੇ ਸਰੂਪ ਰਾਣੀ ਕਾਲਜ ਵੁਮੈਨ ਅਤੇ ਇਸੇ ਹੀ ਦਿਨ ਸ਼ਾਮ ਨੂੰ 4:00 ਵਜੇ ਜਲ੍ਹਿਆਂਵਾਲਾ ਬਾਗ ਵਿਖੇ ਆਪਣੇ ਬੈਂਡ ਦਾ ਪ੍ਰਦਰਸ਼ਨ ਕਰੇਗੀ।ਉਨਾਂ ਦੱਸਿਆ ਕਿ ਇਸ ਰੈਲੀ ਦਾ ਸਟੇਅ ਆਈ.ਟੀ.ਬੀ.ਪੀ ਕੈਂਪ ਅੰਮ੍ਰਿਤਸਰ ਵਿਖੇ ਹੋਵੇਗਾ।
11 ਅਕਤੂਬਰ 2023 ਨੂੰ ਆਈ.ਟੀ.ਬੀ.ਪੀ ਕੈਂਪ ਤੋਂ ਸਵੇਰੇ 8:00 ਵਜੇ ਡਿਪਟੀ ਕਮਿਸ਼ਨਰ ਝੰਡੀ ਦੇ ਕੇ ਇਸ ਰੈਲੀ ਨੂੰ ਜਲੰਧਰ ਲਈ ਰਵਾਨਾ ਕਰਨਗੇ।ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਐਸ.ਡੀ.ਐਮ ਮਨਕੰਵਲ ਸਿੰਘ ਚਾਹਲ ਤੋਂ ਇਲਾਵਾ ਸੀ.ਆਰ.ਪੀ.ਐਫ ਦੇ ਅਧਿਕਾਰੀ ਹਾਜ਼ਰ ਸਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media