Wednesday, July 15, 2026

ਮਿਸ਼ਨ ਇੰਦਰ-ਧਨੁਸ਼ ਅਤੇ ਰੁਟੀਨ ਇਮੁਨਾਈਜੇਸ਼ਨ ਸੰਬਧੀ ਜਿਲ੍ਹਾ ਪੱਧਰੀ ਟ੍ਰੇਨਿੰਗ ਹੋਈ

ਅੰਮ੍ਰਿਤਸਰ, 5 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਤਰਨਤਾਰਨ ਡਾ. ਗਰਪ੍ਰੀਤ ਸਿੰਘ ਰਾਏ ਦੇ ਦਿਸ਼ਾ-ਨਿਰਦੇਸ਼ਾਂ ਹੇਠਾਂ ਜਿਲ੍ਹਾ ਪੱਧਰੀ ਰੁਟੀਨ ਇਮੁਨਾਈਜੇਸ਼ਨ ਅਤੇ ਮਿਸ਼ਨ ਇੰਦਰ-ਧਨੁਸ਼ ਸੰਬਧੀ ਜਿਲ੍ਹਾ ਪੱਧਰੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।ਇਸ ਦੌਰਾਣ ਜਿਲੇ ਭਰ ਦੇ ਬਲਾਕ ਨੋਡਲ ਅਫਸਰ, ਬਲਾਕ ਐਜੁਕੇਟਰ, ਐਲ.ਐਚ.ਵੀ, ਬੀ.ਐਸ.ਏ ਅਤੇ ਪੈਰਾ ਮੈਡੀਕਲ ਸਟਾਫ ਵਲੋਂ ਸ਼ਿਰਕਤ ਕੀਤੀ ਗਈ।ਜਿਲ੍ਹਾ ਟੀਕਾਕਰਣ ਅਫਸਰ ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਕਿ ਮਿਸ਼ਨ ਇੰਦਰ ਧਨੁਸ਼ ਦਾ ਦੂਸਰਾ ਰਾਓਂੂਡ 9 ਅਕਤੂਬਰ ਤੋਂ 14 ਅਕਤੂਬਰ ਤੱਕ ਕੀਤਾ ਜਾ ਰਿਹਾ ਹੈ।ਇਸ ਲਈ ਜਿਲਾ੍ਹ ਪੱਧਰ ‘ਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਯੂ.ਵਿਨ.ਐਪ ‘ਤੇ ਬੱਚਿਆਂ ਦੇ ਟੀਕਾਕਰਣ (ਵੈਕਸੀਨੇਸ਼ਨ) ਦਾ ਸਾਰਾ ਡਾਟਾ ਅੱਪਲੋਡ ਕੀਤਾ ਜਾਵੇਗਾ, ਜਿਸ ਨਾਲ ਹਰੇਕ ਬੱਚੇ ਦੇ ਟੀਕਾਕਰਣ ਦਾ ਰਿਕਾਰਡ ਕਿਸੇ ਵੀ ਜਗ੍ਹਾ ‘ਤੇ ਇੰਟਰਨੈਟ ਦੀ ਮਦਦ ਨਾਲ ਹਾਸਿਲ ਕੀਤਾ ਜਾ ਸਕੇਗਾ ਅਤੇ ਟੀਕਾਕਰਣ ਵਿਚ ਆਸਾਨੀ ਹੋ ਸਕੇਗੀ।ਇਸ ਦੀ ਮਦਦ ਨਾਲ ਹੁਣ ਵੈਕਸੀਨੇਸ਼ਨ ਸਰਟੀਫਿਕੇਟ ਵੀ ਪ੍ਰਿੰਟ ਕੀਤੇ ਜਾ ਸਕਣਗੇ।ਵਿਸ਼ਵ ਸਿਹਤ ਸੰਸਥਾ ਵਲੋਂ ਡਾ. ਇਸ਼ਿਤਾ ਵਲੋਂ ਇਸ ਸੰਬਧੀ ਬੜੇ ਵਿਸ਼ਥਾਰ ਨਾਲ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਤੇ ਜਿਲ੍ਹਾ ਸਹਾਇਕ ਸਿਵਲ ਸਰਜਨ ਡਾ. ਦੇਵੀਬਾਲਾ, ਜਿਲ੍ਹਾ ਸਿਹਤ ਅਫਸਰ ਡਾ. ਸੁਖਬੀਰ ਕੌਰ, ਜਿਲ੍ਹਾ ਟੀ.ਬੀ ਅਫਸਰ ਡਾ. ਤੁਸ਼ਾਰ ਬਾਂਸਲ, ਜਿਲ੍ਹਾ ਐਪੀਡਿਮੋਲੋਜਿਸਟ ਡਾ. ਸਿਮਰਨ ਕੌਰ, ਡਾ. ਅਮਨਦੀਪ ਸਿੰਘ, ਡਾ. ਮਨਪ੍ਰੀਤ ਕੌਰ, ਜਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ, ਆਰੂਸ਼ ਭੱਲਾ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …