ਸੰਗਰੂਰ, 9 ਅਕਤੂਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਬਚਪਨ ਦੇ ਪ੍ਰਿੰਸੀਪਲ
ਸ਼੍ਰੀਮਤੀ ਤਰੁਨਾ ਅਰੋੜਾ ਅਤੇ ਪਰਿੰਕਾ ਬਾਂਸਲ ਦੀ ਅਗਵਾਈ ਹੇਠ ਲਗਭਗ 150 ਬੱਚਿਆਂ ਦਾ ਵਿਦਿਅਕ ਅਤੇ ਫਨ ਟ੍ਰਿਪ ਐਮ.ਜੀ ਕਲੱਬ ਅਤੇ ਵਾਟਰ ਪਾਰਕ ਹਿਸਾਰ ਲਿਜਾਇਆ ਗਿਆ। ਜਿਥੇ ਬੱਚਿਆਂ ਨੇ ਵਾਟਰ ਪਾਰਕ ਵਿੱਚ ਅਤੇ ਵੱਖ-ਵੱਖ ਝੂਲਿਆਂ ਦਾ ਆਨੰਦ ਮਾਣਿਆ, ਉਥੇ ਐਮ.ਜੀ ਕਲੱਬ ਵਿਖੇ ਬਣੇ ਗੇਮ ਜ਼ੋਨ ਵਿੱਚ ਸਥਿਤ ਇਲੈਕਟਰੋਨਿਕ ਗੇਮਜ਼, ਡਿਜ਼ੀਟਲ ਗੇਮਜ਼, ਥਰੀ-ਡੀ ਸਿਨੇਮਾ, ਹੌਰਰ ਸ਼ੋਅ ਆਦਿ ਦੇਖਣਯੋਗ ਸੀ।ਇਹ ਸਾਰੀਆਂ ਖੇਡਾਂ ਆਪਣੇ ਆਪ ਵਿੱਚ ਵਿਲੱਖਣ ਸਨ।ਸਕੂਲ ਵਲੋਂ ਨਾਸ਼ਤਾ, ਦੁਪਹਿਰ ਦਾ ਖਾਣਾ, ਆਈਸਕ੍ਰੀਮ, ਰਿਫਰੈਸ਼ਮੈਂਟ ਆਦਿ ਮੁਹਈਆ ਕਰਵਾਈ ਗਈ।ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਕਿਹਾ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਟਰਿਪ ਅਰੇਂਜ ਕੀਤੇ ਜਾਂਦੇ ਰਹਿਣਗੇ, ਤਾਂ ਜੋ ਬੱਚਿਆਂ ਨੂੰ ਨਵੀਆਂ-ਨਵੀਆਂ ਜਾਣਕਾਰੀਆਂ ਮੁਹਈਆ ਕਰਵਾ ਕੇ ਉਨਾਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਵਿੱਚ ਵਾਧਾ ਕੀਤਾ ਜਾ ਸਕੇ।
ਇਸ ਸਮੇਂ ਮਮਤਾ, ਸੁਰਭੀ, ਨਿਸ਼ੂ, ਮਨਪ੍ਰੀਤ ਆਦਿ ਸਟਾਫ ਮੈਂਬਰ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media