ਅੰਮ੍ਰਿਤਸਰ, 10 ਅਕਤੂਬਰ (ਸੁਖਬੀਰ ਸਿੰਘ) – ਸਰੂਪ ਰਾਣੀ ਸਰਕਾਰੀ ਕਾਲਜ (ਇ) ਅੰਮਿ੍ਰਤਸਰ ਵਿਖ਼ੇ ਸੀ.ਆਰ.ਪੀ ਐਫ ਵੁਮੈਨ ਬਾਈਕ ਮੁਹਿੰਮ ਦਾ ਪ੍ਰਿੰਸੀਪਲ
ਪ੍ਰੋ. ਡਾ. ਦਲਜੀਤ ਕੌਰ ਦੀ ਰਹਿਨੁਮਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਇਹ ਬਾਈਕ ਰੈਲੀ ਸ੍ਰੀਨਗਰ ਤੋਂ ਚੱਲ 8 ਅਕਤੂਬਰ ਨੂੰ ਅੰਮ੍ਰਿਤਸਰ ਪੁੱਜੀ ਸੀ ਅਤੇ 9 ਅਕਤੂਬਰ ਨੂੰ ਇਹ ਅਟਾਰੀ ਪਹੁੰਚੀ।ਇਹ ਰੈਲੀ ‘ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਹਰੇ ਨੂੰ ਲੈ ਸ਼੍ਰੀਨਗਰ ਤੋਂ ਗੁਜਰਾਤ ਤੱਕ ਦਾ ਸਫ਼ਰ ਤੈਅ ਕਰੇਗੀ।ਇਸ ਰੈਲੀ ਵਿੱਚ ਸੀ.ਆਰ.ਪੀ.ਐਫ ਦੀਆਂ 25 ਬਾਈਕ ਤੇ 50 ਵੁਮੈਨ ਬਾਈਕਰ ਸਵਾਰ ਤੇ 21 ਮਹਿਲਾ ਬੈਂਡ ਦੇ ਉਮੀਦਵਾਰ ਸ਼ਾਮਿਲ ਸਨ।
ਸਰੂਪ ਰਾਣੀ ਕਾਲਜ ਵਿਖੇ ਪਹੁੰਚਣ ’ਤੇ ਡਾਕਟਰ ਵਰੁਣ ਕੁਮਾਰ ਸਹਾਇਕ ਕਮਿਸ਼ਨਰ ਜਨਰਲ ਨੇ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਰੈਲੀ ਦਾ ਮੁੱਖ ਉਦੇਸ਼ ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਵੁਮੈਨ ਸ਼ਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਹੈ।ਉਨਾਂ ਕਿਹਾ ਕਿ ਅੱਜ ਦੇ ਯੁਗ ਵਿੱਚ ਇਸਤਰੀਆਂ ਕਿਸੇ ਵੀ ਪੱਖ ਤੋਂ ਪਿੱਛੇ ਨਹੀਂ ਹਨ ਅਤੇ ਦੇਸ਼ ਦੀ ਤਰੱਕੀ ਵਿੱਚ ਇਨਾਂ ਦਾ ਅਹਿਮ ਯੋਗਦਾਨ ਹੈ।
ਇਹਨਾਂ ਦੇ ਨਾਲ ਬ੍ਰਿਜ ਲਾਲ ਕਮਾਡੈਂਟ 245 ਬਟਾਲੀਅਨ, ਅਰੁਣ ਕੁਮਾਰ (ਡਿਪਟੀ ਕਮਾਂਡੈਂਟ), ਮੈਡਮ ਤਾਰਾ ਦੇਵੀ (ਡਿਪਟੀ ਕਮਾਂਡੈਂਟ ਮੋਟਰਸਾਈਕਲ ਮੁਹਿੰਮ ਦੇ ਮਹਿਲਾ ਲੀਡਰ), ਰਾਜਿੰਦਰ ਪ੍ਰਸ਼ਾਦ (ਅਸਿਸਟੈਂਟ ਕਮਾਂਡੈਂਟ) ਸ਼ਾਮਿਲ ਸਨ।ਕਾਲਜ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਤੇ ਮਾਈਮ ਤੇ ਮਿਮਿਕਰੀ ਦਾ ਪ੍ਰਦਰਸ਼ਨ ਕੀਤਾ। ਸੀ.ਆਰ.ਪੀ.ਐਫ ਮਹਿਲਾ ਬੈਂਡ ਵਲੋਂ ਬੈਂਡ ਦਾ ਪ੍ਰਦਰਸ਼ਨ ਕੀਤਾ ਗਿਆ।ਕਾਲਜ ਹੈਡ ਗਰਲ ਨੇ ਬਾਈਕਰਜ਼ ਨੂੰ ਉਹਨਾਂ ਦੇ ਸਫ਼ਰ ਸੰਬੰਧੀ ਤਜ਼ਰਬਿਆਂ ਬਾਰੇ ਸਵਾਲ ਕੀਤੇ।ਉਪਰੰਤ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ।ਮੁੱਖ ਮਹਿਮਾਨ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁੜੀਆਂ ਨੂੰ ਜਿਆਦਾ ਤਾਕਤਵਾਰ ਤੇ ਮਜ਼ਬੂਤ ਹੋਣਾ ਚਾਹੀਦਾ ਅਤੇ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਹੀਂ ਸਮਝਣਾ ਚਾਹੀਦਾ।ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।ਇਸ ਮੌਕੇ ਕਾਲਜ ਕੌਸਲ ਅਤੇ ਸਟਾਫ ਹਾਜ਼ਰ ਰਹੇ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media