ਅੰਮ੍ਰਿਤਸਰ, 12 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਅੱਜ ਕੰਪੇਨ (ਵੋਕੇਸ਼ਨਲ ਲਿਟਰੇਸੀ ਫਾਰ
ਜੇਲ ਇਨਮੇਟਸ) ਰਾਹੀਂ ਜੇਲ੍ਹ ਵਿੱਚ ਬੰਦ ਬੰਦੀਆਂ (ਮਰਦਾਂ) ਨੂੰ ਖੇਤੀਬਾੜੀ ਸਬੰਧੀ ਵੱਖ-ਵੱਖ ਮੌਸਮੀ ਸਬਜ਼ੀਆਂ ਬੀਜ਼ਣ ਬਾਰੇ ਸਿਖਲਾਈ ਦੇਣ ਲਈ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ।ਜਿਸ ਵਿੱਚ ਬੰਦੀਆਂ ਨੂੰ ਗਰਮੀਆਂ ਅਤੇ ਸਰਦੀਆਂ ਦੀਆਂ ਵੱਖ-ਵੱਖ 27 ਤਰ੍ਹਾਂ ਦੀਆਂ ਸਬਜ਼ੀਆਂ ਬੀਜ਼ਣ ਅਤੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਫਲਦਾਇਕ ਬਣਾਉਣ ਆਦਿ ਦੀ ਸਿਖਾਲਾਈ ਦਿੱਤੀ ਗਈ, ਤਾਂ ਜੋ ਜੇਲ ਵਿੱਚ ਬੰਦ ਬੰਦੀ ਰਿਹਾਈ ਤੋਂ ਬਾਅਦ ਖੇਤੀਬਾੜੀ ਕਰਕੇ ਆਪਣੇ ਕਿੱਤੇ ਵਿੱਚ ਰੁੱਝ ਸਕਣ ਤੇ ਸਵੈ-ਨਿਰਭਰ ਹੋ ਕੇ ਆਪਣੇ ਅਤੇ ਆਪਣੇ ਪਰਿਵਾਰ ਵਾਸਤੇ ਜੀਵਕਾ ਕਮਾ ਸਕਣ ।
ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਜੇਲ ਦੇ ਅਧਿਕਾਰੀਆਂ ਵਲੋਂ ਵੀ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ। ਜਸਵਿੰਦਰ ਸਿੰਘ, ਐਗਰੀਕਲਚਰ ਇਨਫਰਮੇਸ਼ਨ ਅਫਸਰ, ਫਾਰਮਰ ਟਰੇਨਿੰਗ ਸੈਂਟਰ, ਖਾਲਸਾ ਕਾਲਜ ਅੰਮ੍ਰਿਤਸਰ ਅਤੇ ਅਜੈ ਕੁਮਾਰ, ਅਸੀਸਟੈਂਟ ਪ੍ਰੋਫੈਸਰ, ਕਿਸਾਨ ਵਿਗਿਆਨ ਕੇਂਦਰ ਅੰਮ੍ਰਿਤਸਰ ਵਲੋਂ ਜੇਲ ਵਿੱਚ ਜੈਂਟਸ ਬੈਰਿਕਾਂ ਵਿੱਚ ਵੀ ਖੇਤੀਬਾੜੀ ਨਾਲ ਸਬੰਧਿਤ ਕਾਰਜਾਂ ਬਾਰੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media