ਸੰਗਰੂਰ, 13 ਅਕਤੂਬਰ (ਜਗਸੀਰ ਲੌਂਗੋਵਾਲ) – ਇੱਕ ਪੰਜਾਬੀ ਅਖਬਾਰ ਵਲੋਂ “ਮਾਂ ਬੋਲੀ ਲਹਿਰ ਪਿੰਡ ਪਿੰਡ ਸ਼ਹਿਰ ਸ਼ਹਿਰ” ਦਾ ਆਗਾਜ਼ ਬਲਜੀਤ ਸਿੰਘ ਟਿੱਬਾ
ਦੀ ਅਗਵਾਈ ਹੇਠ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵਲੋਂ ਅੱਜ ਸਰਕਾਰੀ ਹਾਈ ਸਕੂਲ ਮੰਗਵਾਲ (ਸੰਗਰੂਰ) ਵਿਖੇ ਕੀਤਾ ਗਿਆ।ਜਿਸ ਤਹਿਤ ਬੱਚਿਆਂ ਵਲੋਂ ਪੰਜਾਬੀ ਨਾਲ ਸਬੰਧਿਤ ਤਰਾਂ ਤਰਾਂ ਦੀਆ ਪੇਸ਼ਕਾਰੀਆ ਕੀਤੀਆਂ ਗਈਆਂ।ਡੀ.ਸੀ ਨੇ ਪੰਜਾਬੀ ਭਾਸ਼ਾ ਨੂੰ ਅਪਣਾਉਣ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਡੀ ਮਾਤਾ ਤੋਂ ਮਿਲੇ ਪਹਿਲੇ ਸ਼ਬਦਾਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ।ਇਸ ਲਹਿਰ ਦੇ ਸਹਿਯੋਗੀ ਬਾਂਸਲ`ਜ ਗਰੁੱਪ ਸੂਲਰ ਘਰਾਟ ਦੇ ਐਮ.ਡੀ ਸੰਜੀਵ ਬਾਂਸਲ ਨੇ ਕਿਹਾ ਕਿ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਕੋਪਲ ਅਤੇ ਕੈਮਟੇਕ ਕੰਪਨੀਆ ਇਸ ਲਹਿਰ ਦੀਆਂ ਭਾਗੀਦਾਰ ਵਜੋਂ ਸਾਥੀ ਦੇ ਤੌਰ ‘ਤੇ ਨਾਲ ਹਨ।ਉਹਨਾਂ ਬੱਚਿਆਂ ਨੂੰ ਕਿਹਾ ਕਿ ਤੁਹਾਨੂੰ ਕਿੰਨੀਆਂ ਵੀ ਭਾਸ਼ਾਵਾ ਦਾ ਗਿਆਨ ਲੈਣਾ ਪਵੇ, ਪਰ ਸਾਡੀ ਮਾਂ ਬੋਲੀ ਪੰਜਾਬੀ ਨੂੰ ਬਿਲਕੁੱਲ ਵੀ ਨਹੀਂ ਭੁੱਲਣਾ।ਇਸ ਲਈ ਆਪਣੀ ਭਾਸ਼ਾ ਨਾਲ ਪਿਆਰ ਕਰੋ।ਅੰਤ ਵਿੱਚ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ
ਇਸ ਮੋਕੇ ਏ.ਡੀ.ਸੀ ਵਰਨੀਤ ਵਾਲੀਆ, ਡੀ.ਐਸ.ਪੀ ਮਨੋਜ ਗੋਰਸੀ ਅਤੇ ਵੱਖ-ਵੱਖ ਸਕੂਲਾਂ ਦੇ ਪ੍ਰਬੰਧਕ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media