Tuesday, February 24, 2026

ਐਚ.ਡੀ.ਐਫ.ਸੀ ਬੈਂਕ ਨੇ ਨਿਗਮ ਕਰਮਚਾਰੀ ਦੀ ਮੌਤ ‘ਤੇ ਆਸ਼ਰਿਤਾਂ ਨੂੰ ਦਿੱਤੀ 30 ਲੱਖ ਦੀ ਦੁਰਘਟਨਾ ਬੀਮਾ ਰਾਸ਼ੀ- ਕਮਿਸ਼ਨਰ ਰਾਹੁਲ

ਅੰਮ੍ਰਿਤਸਰ, 14 ਅਕਤੂਬਰ (ਸੁਖਬੀਰ ਸਿੰਘ) – ਐਚ.ਡੀ.ਐਫ.ਸੀ ਬੈਂਕ ਵਲੋਂ ਨਿਗਮ ਦੇ ਤਨਖਾਹ ਖਾਤਾ ਧਾਰਕ ਕਰਮਚਾਰੀ ਦੀ ਮੌਤ ਉਪਰੰਤ ਆਸ਼ਰਿਤਾ ਨੂੰ 30 ਲੱਖ ਦੀ ਦੁਰਘਟਨਾ ਬੀਮਾ ਰਾਸ਼ੀ ਦਾ ਚੈਕ ਦਿੱਤਾ ਗਿਆ ਨਗਰ ਨਿਗਮ ਅੰਮ੍ਰਿਤਸਰ ਦਾ ਇਕ ਕਰਮਚਾਰੀ ਕਰਮਬੀਰ ਸਿੰਘ ਜੋ ਕਿ ਬਤੌਰ ਬੇਲਦਾਰ ਕੰਮ ਕਰਦਾ ਸੀ, ਦੀ ਇਕ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਅਤੇ ਉਸ ਦਾ ਐਚ.ਡੀ.ਐਫ.ਸੀ ਬੈਂਕ ਵਿੱਚ ਤਨਖਾਹ ਦਾ ਖਾਤਾ ਸੀ ਅਤੇ ਬੈਂਕ ਦੀ ਯੋਜਨਾ ਮੁਤਾਬਿਕ ਨਿਗਮ ਦੇ ਤਨਖਾਹ ਖਾਤਾ ਧਾਰਕ ਦੀ ਮੌਤ ਹੋਣ ‘ਤੇ ਉਸ ਦੇ ਆਸ਼ਰਿਤਾਂ ਨੂੰ 30 ਲੱਖ ਰੁ. ਦਾ ਐਕਸੀਡੇਂਟਲ ਬੀਮਾ ਕਵਰ ਮ੍ਰਿਤਕ ਕਰਮਚਾਰੀ ਦੀ ਮਾਤਾ ਸ਼੍ਰੀਮਤੀ ਲਖਵਿੰਦਰ ਕੌਰ ਨੂੰ ਨਗਰ ਨਿਗਮ ਕਮਿਸ਼ਨਰ ਰਾਹੁਲ ਵਲੋਂ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਦਿੱਤਾ ਗਿਆ।ਐਚ.ਡੀ.ਐਫ.ਸੀ ਬੈਂਕ ਦੇ ਸਰਕਲ ਹੈਡ ਅਮਿਤ ਗਗਨੇਜਾ, ਕਲਸਟਰ ਹੈਡ ਦੀਨੇਸ਼ ਕਪੂਰ, ਬ੍ਰਾਂਚ ਮੈਨੇਜਰ ਪ੍ਰਵੇਸ਼, ਜਤਿੰਦਰ ਅਰੋੜਾ ਅਤੇ ਜਗਦੀਪ ਸਿਘ ਹਾਜ਼ਰ ਸਨ।
ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਵੀ ਨਿਗਮ ਕਰਮਚਾਰੀ ਦੀ ਹਰ ਮਹੀਨੇ ਤਨਖਾਹ ਖਾਤੇ ਵਿੱਚ ਜਾਂਦੀ ਹੈ ਤਾਂ ਐਕਸੀਡੈਂਟ ਨਾਲ ਮੌਤ ਹੋ ਜਾਣ ‘ਤੇ ਉਸ ਦੇ ਆਸ਼ਰਿਤਾਂ ਨੂੰ ਬੈਂਕ ਵਲੋਂ ਐਕਸੀਡੇਂਟਲ ਬੀਮਾ ਕਵਰ ਦਿੱਤਾ ਜਾਂਦਾ ਹੈ, ਹੁਣ ਇਸ ਰਕਮ ਨੂੰ ਵਧਾ ਕੇ 50 ਲੱਖ ਕਰ ਦਿੱਤਾ ਗਿਆ ਹੈ।ਦੁਰਘਟਨਾ ‘ਚ ਪਰਮਾਨੈਂਟ ਅਪੰਗ ਹੋਣ ਜਾਂ ਕੁੱਝ ਹਿੱਸਾ ਅਪੰਗ ਹੋਣ ਦੀ ਸੂਰਤ ਵਿੱਚ ਵੀ ਇਹ ਬੀਮਾ ਕਵਰ 50 ਲੱਖ ਦਿੱਤਾ ਜਾਵੇਗਾ।
ਕਮਿਸ਼ਨਰ ਰਾਹੁਲ ਨੇ ਕਿਹਾ ਕਿ ਐਚ.ਡੀ.ਐਫ.ਸ. ਬੈਂਕ ਵਲੋਂ ਦਿੱਤੀ ਜਾ ਰਹੀ ਇਹ ਯੋਜਨਾ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਬੜੀ ਲਾਹੇਵੰਦ ਹੈ

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …