Friday, July 31, 2026

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਧੀ ਰਾਤ ਕੀਤੀ ਸੜਕਾਂ ਦੇ ਕੰਮ ਦੀ ਜਾਂਚ

ਅਜਨਾਲਾ, 15 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਬੇਹਤਰ ਸਹੂਲਤਾਂ ਦੇਣ ਲਈ ਰਾਜ ਸਰਕਾਰ ਵਲੋਂ ਵਿਕਾਸ ਕਾਰਜ਼ ਲਗਾਤਾਰ ਜਾਰੀ ਹਨ, ਪਰ ਇੰਨਾ ਕੰਮਾਂ ਦੀ ਗੁਣਵੱਤਾ ਸਹੀ ਹੋਵੇ ਇਹ ਵੇਖਣਾ ਸਾਡਾ ਕੰਮ ਹੈ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਸ਼ਹਿਰ ਵਿੱਚ ਬਣ ਰਹੀਆਂ ਸੜਕਾਂ ਦੀ ਜਾਂਚ ਕਰਨ ਮੌਕੇ ਕੀਤਾ। ਅਜਨਾਲਾ ਬਾਜਾਰ ਦੀ ਸੜਕ ਰੁਝੇਵਿਆਂ ਕਾਰਨ ਰਾਤ ਨੂੰ ਹੀ ਬਣਦੀ ਹੈ ਸੋ ਕੈਬਨਿਟ ਮੰਤਰੀ ਨੇ ਚੱਲ ਰਹੇ ਕੰਮ ਦੀ ਕੁਆਲਟੀ ਵੀ ਅੱਧੀ ਰਾਤ ਪਹੁੰਚ ਕੇ ਕੀਤੀ।ਉਨ੍ਹਾਂ ਕੰਮ ‘ਤੇ ਤਸੱਲੀ ਪ੍ਰਗਟ ਕਰਦੇ ਦੱਸਿਆ ਕਿ ਪਿਛਲੇ 15-16 ਸਾਲਾਂ ਵਿੱਚ ਅਜਨਾਲਾ ਸ਼ਹਿਰ ਵਿੱਚ ਕਿਧਰੇ ਅੱਧਾ ਕਿਲੋ ਲੁੱਕ ਨਹੀਂ ਪਈ ਅਤੇ ਹੁਣ ਭਗਵੰਤ ਸਿੰਘ ਮਾਨ ਦੀ ਬਦੌਲਤ ਇਹ ਕੰਮ ਸ਼ੁਰੂ ਕਰਵਾ ਕੇ ਬਹੁਤ ਖੁਸ਼ੀ ਹੋਈ ਹੈ।ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਠੇਕੇਦਾਰ ਨੂੰ ਪੰਜ ਸਾਲ ਦੀ ਮੁਰੰਮਤ ਵੀ ਦਿੱਤੀ ਹੈ, ਸੋ ਕੰਮ ਮਾੜਾ ਹੋਣ ਦੇ ਮੌਕੇ ਬਹੁਤ ਘੱਟ ਹਨ, ਪਰ ਫਿਰ ਸਭ ਖਿਆਲ ਰੱਖੋ।
ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਮਾਨ ਸਰਕਾਰ ਵਲੋਂ ਸੂਬੇ ਨੂੰ ਤਰੱਕੀ ਦੀਆਂ ਲੀਹਾਂ ਉਪਰ ਤੋਰਨ ਲਈ ਯਤਨ ਲਗਾਤਾਰ ਜਾਰੀ ਹਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …