ਅੰਮ੍ਰਿਤਸਰ, 17 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਆਦੇਸ਼ਾਂ ਅਨਸਿਾਰ, ਸਿਹਤ ਵਿਭਾਗ ਅਮਿ੍ਰਤਸਰ ਵਲੋਂ ਖੂਨਦਾਨ ਕੈਂਪਾਂ ਦੌਰਾਣ 138 ਯੂਨਿਟ
ਬਲੱਡ ਇਕੱਠਾ ਕੀਤਾ ਗਿਆ।ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਲਗਾਏ ਗਏ ਕੈਂਪ ਦੌਰਾਣ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ.ਅਤੇ ਐਮ.ਐਲ.ਏ. ਡਾ ਅਜੈ ਗੁਪਤਾ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਵਿੱਚ ਮੁੱਖ ਮੰੰਤਰੀ ਭਗਵੰਤ ਸਿੰਘ ਮਾਨ ਦੇ ਜਨਮ ਦਿਨ ਦੇ ਅਵਸਰ ‘ਤੇ ਇਹ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇੱਕ ਸਿਹਤਮੰਦ ਵਿਅਕਤੀ ਖੂਨਦਾਨ ਕਰਕੇ ਚਾਰ ਲੋਕਾਂ ਦੀਆਂ ਜਿੰਦਗੀਆਂ ਬਚਾਅ ਸਕਦਾ ਹੈ।
ਇਸ ਅਵਸਰ ‘ਤੇ ਵਿਧਾਇਕ ਡਾ. ਅਜੈ ਗੁਪਤਾ ਨੇ ਕਿਹਾ ਕਿ 18 ਤੋਂ 65 ਸਾਲ ਦੀ ਉਮਰ ਤੱਕ ਦੇ ਹਰ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਕਰਕੇ ਲੋਕਾਂ ਦੀ ਜ਼ਿੰਦਗੀ ਬਚਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।ਇਕ ਸਿਹਮੰਦ ਵਿਅਕਤੀ 90 ਦਿਨਾਂ ਦੇ ਵਕਫੇ ਨਾਲ ਸਾਲ ਵਿੱਚ 4 ਵਾਰੀ ਆਪਣਾ ਖੂਨਦਾਨ ਕਰ ਸਕਦਾ ਹੈ ਅਤੇ ਇਕ ਸਿਹਮੰਦ ਔਰਤ 120 ਦਿਨਾਂ ਦੇ ਵਕਫੇ ਨਾਲ ਸਾਲ ਵਿੱਚ 3 ਵਾਰੀ ਖੂਨਦਾਨ ਕਰ ਸਕਦੀ ਹੈ।
ਇਸ ਅਵਸਰ ‘ਤੇ ਸਿਵਲ ਸਰਜਨ ਡਾ ਵਿਜੈ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਖੂਨਦਾਨ ਦੇ ਸੰਬਧ ਵਿੱਚ ਵਰਕਸ਼ਾਪਾਂ ਅਤੇ ਜਾਗਰੂਕਤਾ ਕੈਂਪਾਂ ਰਾਹੀ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਅੱਜ ਵੀ ਲਗਭਗ 138 ਤੋਂ ਵੱਧ ਖੂਨਦਾਨੀਆਂ ਵਲੋਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ 52, ਸਿਵਲ ਹਸਪਤਾਲ ਅਜਨਾਲਾ ਵਿਖੇ 45, ਪਿੰਡ ਬਖਸ਼ੀਵਾਲ ਵਿਖੇ 33 ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ 8 (ਅਜੇ ਚੱਲ ਰਿਹਾ ਹੈ) ਅਤੇ ਕੁੱਲ 138 ਯੂਨਿਟ ਖੂਨਦਾਨ ਕੀਤਾ ਗਿਆ ਹੈ।ਇਸ ਤੋਂ ਇਲਾਵਾ ਸਿਵਲ ਹਸਪਤਾਲ ਦੇ 2 ਮੈਡੀਕਲ ਅਫਸਰਾਂ ਡਾ. ਮਧੁਰ ਪੋਦਾਰ ਅਤੇ ਡਾ. ਵਰੁਣ ਜੋਸ਼ੀ ਵਲੋਂ ਵੀ ਖੂਨਦਾਨ ਕੀਤਾ ਗਿਆ ਹੈ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਮਦਨ ਮੋਹਨ, ਸੀਨੀਅਰ ਮੈਡੀਕਲ ਅਫਸਰ ਡਾ ਸਵਰਜੀਤ ਧਵਨ, ਡਾ. ਨਵਨੀਤ ਕੌਰ, ਡਾ. ਸ਼ਾਰੁਖ ਅਰੋੜਾ, ਡਾ. ਜੈਸਮੀਨ, ਜਿਲ੍ਹਾ ਐਮ.ਈ.ਓ ਅਮਰਦੀਪ ਸਿੰਘ, ਕੁਲਦੀਪ ਕੌਰ, ਰੁਪਿੰਦਰਜੀਤ, ਨੀਨਾ ਰਾਮਪਾਲ, ਹਰਜਿੰਦਰ ਕੌਰ, ਸ਼ਿਵਾਕਾਂਤ ਅਤੇ ਸਮੂਹ ਸਟਾਫ ਹਾਜ਼ਰ ਸੀ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media