ਸੰਗਰੂਰ, 17 ਅਕਤੂਬਰ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਤੋਗਾਵਾਲ ਦੇ ਨੌਜਵਾਨ ਕੋਚ ਹੈਪੀ ਸਿੰਘ ਵਲੋਂ ਪਿੰਡ ਦੇ ਬੱਚੇ ਬੱਚੀਆਂ ਤੇ ਨੌਜਵਾਨਾਂ ਨੂੰ ਖੇਡਾਂ
ਨਾਲ ਜੋੜਨ ਦੇ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ।ਪੁਲਿਸ ਥਾਣਾ ਲੌਂਗੋਵਾਲ ਤੋਂ ਪਹੁੰਚੇ ਥਾਣੇਦਾਰ ਚਤਰ ਸਿੰਘ ਚੀਮਾ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਹੱਲਾਸ਼਼ੇਰੀ ਨਾਲ ਪਿਛਲੇ ਲੰਮੇ ਸਮੇਂ ਤੋਂ ਨੌਜਵਾਨ ਬੱਚੇ ਬੱਚੀਆਂ ਨੂੰ ਕੋਚ ਹੈਪੀ ਸਿੰਘ ਜੋ ਖੇਡਾਂ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਹੈ, ਉਸਦੀ ਚੁਫੇਰਿਓਂ ਪ੍ਰਸੰਸਾ ਕਰਨੀ ਬਣਦੀ ਹੈ, ਕਿਉਂਕਿ ਅਜੋਕੇ ਸਮੇਂ ‘ਚ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਮੋੜਨ ਲਈ ਖੇਡਾਂ ਹੀ ਵੱਡਾ ਰੋਲ ਨਿਭਾਅ ਸਕਦੀਆਂ ਹਨ। ਉਨਾਂ ਕਿਹਾ ਕਿ ਕੋਚ ਹੈਪੀ ਸਿੰਘ ਵਲੋਂ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ।ਪਿੰਡ ਦੇ ਪਤਵੰਤਿਆਂ ਵਲੋਂ ਕੋਚਿੰਗ ਲੈ ਰਹੇ ਬੱਚਿਆਂ ਲਈ ਦੁੱਧ ਤੇ ਕੇਲਿਆਂ ਲੰਗਰ ਵੀ ਲਗਾਈਆਾਂ ਗਿਆ।ਪੰਚਾਇਤ ਮੈਂਬਰ ਬੱਬੂ ਸਿੰਘ, ਬਿੰਦਰ ਸਿੰਘ, ਪ੍ਰਧਾਨ ਬਿੱਟੂ ਸਿੰਘ, ਨਿੱਕਾ ਸਿੰਘ, ਰਾਮ ਸਿੰਘ ਆਦਿ ਨੇ ਕੋਚ ਹੈਪੀ ਸਿੰਘ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਪਿੰਡ ਦਾ ਨੌਜਵਾਨ ਸਾਡੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਰਿਹਾ ਹੈ।
ਇਸ ਮੌਕੇ ਅਕਾਸ਼ਦੀਪ ਸਿੰਘ, ਕੌਰੀ ਸਿੰਘ, ਕੇਵਲ ਸਿੰਘ, ਗੋਲੂ ਸਿੰਘ, ਸ਼ੰਕਰ ਸਿੰਘ, ਜਗਸੀਰ ਸਿੰਘ, ਮਨਦੀਪ ਸਿੰਘ, ਪ੍ਰਦੀਪ ਸਿੰਘ, ਸੇਵਕ ਸਿੰਘ ਆਦਿ ਮੌਜ਼ੂਦ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media