Wednesday, February 25, 2026

ਹੁਨਰ ਵਿਕਾਸ ਤੇ ਇਸਤਰੀ ਸਸ਼ਕਤੀਕਰਨ ਹਿੱਤ ਫਿੱਕੀ ਲੇਡੀਜ਼ ਆਰਗੇਨਾਈਜ਼ੇਸ਼ਨ ਵੱਲੋਂ ਯੂਨੀਵਰਸਿਟੀ ਨਾਲ ਸਮਝੌਤਾ

ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ) – ਹੁਨਰ ਵਿਕਾਸ ਅਤੇ ਇਸਤਰੀ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਖੇਤਰਾਂ ‘ਚ ਫਿੱਕੀ ਲੇਡੀਜ਼ ਆਰਗੇਨਾਈਜ਼ੇਸ਼ਨ (ਐਫ.ਐਲ.ਓ) ਅੰਮ੍ਰਿਤਸਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤਾ ਕੀਤਾ ਗਿਆ।ਫਿੱਕੀ ਐਫ.ਐਲ.ਓ ਅੰਮ੍ਰਿਤਸਰ ਚੇਅਰਪਰਸਨ ਹਿਮਾਨੀ ਅਰੋੜਾ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਬੀ.ਐਸ ਬਾਜਵਾ ਨੇ ਪ੍ਰੋ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਦੀ ਹਾਜ਼ਰੀ ਵਿੱਚ ਦਸਤਖਤ ਕੀਤੇ।ਪ੍ਰੋ. ਪ੍ਰੀਤਮਹਿੰਦਰ ਸਿੰਘ ਬੇਦੀ ਡੀਨ ਵਿਦਿਆਰਥੀ ਭਲਾਈ, ਪ੍ਰੋ. ਪੀ.ਕੇ ਪਾਤੀ ਕੋਆਰਡੀਨੇਟਰ ਇਨਕਿਊਬੇਸ਼ਨ ਸੈਂਟਰ ਅਤੇ ਡਾ. ਸਿਮਰਪ੍ਰੀਤ ਸੰਧੂ ਸੀਨੀਅਰ ਵਾਈਸ ਚੇਅਰਪਰਸਨ ਫਿੱਕੀ ਐਫ.ਐਲ.ਓ ਅੰਮ੍ਰਿਤਸਰ ਮੌਜ਼ੂਦ ਸਨ।
ਇਹ ਸਮਝੌਤੇ ਰਾਹੀਂ ਇਸ ਖੇਤਰ ਦੇ ਨੌਜੁਆਨਾਂ ਅਤੇ ਇਸਤਰੀਆਂ ਨੂੰ ਉਦਮਤਾ ਉਨਤੀ ਦੇ ਰਾਹ ਤੋਰਨ ਲਈ ਉਤਸ਼ਾਹਿਤ ਕਰਨ ਦੇ ਨਾਲ ਨਾਲ ਸਹਿਯੋਗ ਵੀ ਪ੍ਰਦਾਨ ਕਰੇਗਾ।ਯੂਨੀਵਰਸਿਟੀ ਦੀਆਂ ਮਹਿਲਾਵਾਂ ਨੂੰ ਇਸ ਦੇ ਸਟਾਰਟ-ਅੱਪ ਸੈਲ ਰਾਹੀਂ ਮਹਿਲਾ ਉਦਮੀਆਂ, ਕਾਰਪੋਰੇਟ ਅਤੇ ਨਿਵੇਸ਼ਕਾਂ ਤੱਕ ਪਹੁੰਚ ਪ੍ਰਦਾਨ ਕਰਨ ਦੇ ਯਤਨ ਕਰੇਗਾ।ਇਸ ਸਮਝੌਤੇ ਅਧੀਨ ਉਦਮਤਾ ਦੇ ਵਿਕਾਸ ਹਿੱਤ ਸਮਰੱਥਾ ਨਿਰਮਾਣ ਅਤੇ ਸਲਾਹਕਾਰ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣ ਦੀ ਤਜਵੀਜ਼ ਹੈ।ਵਾਈਸ ਚਾਂਸਲਰ ਸੰਧੂ ਨੇ ਇਸ ਸਮਝੌਤੇ `ਤੇ ਉਮੀਦ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਫਿੱਕੀ ਐਫ.ਐਲ.ਓ ਨਾਲ ਸਮਝੌਤਾ ਇਸ ਖੇਤਰ ਵਿੱਚ ਉੱਦਮਤਾ ਅਤੇ ਨਵੀਨਤਾ ਦੇ ਵਾਤਾਵਰਣ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਇਹ ਸਮਝੌਤਾ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਤੋਂ ਕੰਮ ਵਾਲੀ ਥਾਂ `ਤੇ ਤਬਦੀਲ ਕਰਨ ਵਿੱਚ ਪਛਾਣੀਆਂ ਗਈਆਂ ਕਮੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਕੇ ਉਨ੍ਹਾਂ ਨੂੰ ਲਾਭ ਪਹੁੰਚਾਏਗਾ।
ਹਿਮਾਨੀ ਅਰੋੜਾ ਨੇ ਕਿਹਾ ਕਿ ਯੂਨੀਵਰਸਿਟੀ ਨਾਲ ਇਹ ਸਮਝੌਤਾ ਇਕ ਮਹੱਤਤਾ ਰੱਖਦਾ ਹੈ ਅਤੇ ਇਹ ਸਮਝੌਤੇ ਖੇਤਰ ਦੀਆਂ ਮਹਿਲਾ ਉਦਮੀਆਂ ਦੀ ਉਨਤੀ ਲਈ ਮਹੱਤਵਪੂਰਨ ਕਦਮ ਸਾਬਤ
ਹੋਵੇਗਾ।ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬੌਧਿਕ ਪੂੰਜੀ ਅਤੇ ਫਿੱਕੀ ਲੇਡੀਜ਼ ਆਰਗੇਨਾਈਜ਼ੇਸ਼ਨ ਦੇ ਮਜ਼ਬੂਤ ਵਪਾਰਕ ਨੈਟਵਰਕ ਨੂੰ ਖੇਤਰ ਵਿੱਚ ਸਕਾਰਾਤਮਕ ਸਮਾਜਿਕ ਤਬਦੀਲੀ ਅਤੇ ਪ੍ਰਭਾਵ ਲਿਆਉਣ ਲਈ ਇੱਕ ਚੰਗਾ ਸਮੇਲ ਦੱਸਿਆ।
ਪ੍ਰੋ. ਪ੍ਰੀਤਮਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਸ ਸਮਝੌਤੇ ਦਾ ਮੁੱਖ ਉਦੇਸ਼ ਔਰਤਾਂ ਅਤੇ ਨੌਜਵਾਨਾਂ ਨੂੰ ਸਸ਼ਕਤ ਕਰਨਾ ਹੈ, ਜੋ ਕਿ ਸਮਾਜ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ।ਔਰਤਾਂ ਅਤੇ ਨੌਜਵਾਨਾਂ ਨੂੰ ਮਜ਼ਬੂਤ ਆਰਥਿਕਤਾ ਬਣਾਉਣ ਅਤੇ ਵਧੇਰੇ ਸਥਿਰ ਅਤੇ ਨਿਆਂਪੂਰਨ ਸਮਾਜਾਂ ਦੀ ਸਥਾਪਨਾ ਲਈ ਸਸ਼ਕਤ ਕਰਨਾ ਜ਼ਰੂਰੀ ਹੈ।ਯੂਨੀਵਰਸਿਟੀ `ਚ ਨਵੇਂ ਬਣੇ ਗੋਲਡਨ ਜੁਬਲੀ ਸੈਂਟਰ ਰਾਹੀਂ ਨਵੀਨਤਾ ਅਤੇ ਉਦਮਤਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜੋ ਇਸ ਖੇਤਰ ਵਿੱਚ ਫੈਕਲਟੀ, ਵਿਦਿਆਰਥੀਆਂ, ਉਦਮੀਆਂ ਅਤੇ ਐਸ.ਐਮ.ਈ ਨੂੰ ਅਤਿ-ਆਧੁਨਿਕ ਸਹੂਲਤਾਂ, ਸਿਖਲਾਈ ਅਤੇ ਯੋਗ ਸਲਾਹ ਪ੍ਰਦਾਨ ਕਰਦਾ ਹੈ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …