ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) – ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਅਤੇ ਡੀ.ਡੀ.ਐਚ.ਓ ਡਾ. ਜਗਨਜੋਤ ਕੋਰ ਦੇ ਦਿਸ਼ਾ ਨਿਰਦੇਸ਼ਾਂ ‘ਤੇ
ਫਤਾਹਪੁਰ ਸੈਟੇਲਾਈਟ ਹਸਪਤਾਲ ਭਾਈ ਸਾਹਿਬ ਸਿੰਘ ਵਿਖੇ 36ਵਾਂ ਦੰਦਾਂ ਦਾ ਪੰਦਵਾੜਾ ਸਮਾਪਨ ਦਿਵਸ ਮਨਾਇਆ ਗਿਆ।ਡਾ. ਦੀਪਿਕਾ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਹਰ ਰੋਜ਼ 150 ਤੋਂ ਵੱਧ ਮਰੀਜ਼ ਆਪਣਾ ਇਲਾਜ਼ ਕਰਵਾਉਣ ਲਈ ਆਉਂਦੇ ਹਨ ਅਤੇ ਫਤਾਹਪੁਰ ਤੋਂ ਇਲਾਵਾ 12 ਪਿੰਡਾਂ ਦੇ ਪਰਿਵਾਰਾਂ ਨੂੰ ਇਹ ਹਸਪਤਾਲ ਸਰਕਾਰੀ ਸਹੂਲਤਾਂ ਪ੍ਰਦਾਨ ਕਰਦਾ ਹਨ।ਇਸ ਹਸਪਤਾਲ ਵਿਖੇ ਹਰ ਮਹੀਨੇ 50 ਤੋਂ ਜਿਆਦਾ ਡਲਿਵਰੀ ਕੇਸ ਵੀ ਹੁੰਦੇ ਹਨ।348 ਮਰੀਜ਼ਾਂ ਦੇ ਦੰਦਾਂ ਇਲਾਜ ਦਾ ਇਲਾਜ਼ ਕੀਤਾ ਗਿਆ ਅਤੇ 7 ਮਰੀਜ਼ਾਂ ਨੂੰ ਦੰਦਾਂ ਦੇ ਨਵੇਂ ਬੀੜ ਲਗਾ ਕੇ ਉਹਨਾਂ ਦਾ ਵੀ ਇਲਾਜ਼ ਕੀਤਾ ਗਿਆ।ਇਸ ਮੋਕੇ ਡਾ. ਬਨਵੀਨ ਕੋਰ, ਡਾ. ਗੁਰਦਿਆਲ ਭਗਤ, ਡਾ. ਅਮਨਦੀਪ ਕੌਰ, ਕਮਲਜੀਤ ਕੌਰ, ਅਮਨਜੋਤੀ, ਸੁਨੀਤਾ ਕੁਮਾਰੀ, ਹਰਵਿੰਦਰ ਕੌਰ ਗਗਨ ਅਤੇ ਹੋਰ ਸਟਾਫ ਮੈਬਰ ਵੀ ਮੋਜ਼ੂਦ ਸਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media