ਸਮਰਾਲਾ, 25 ਅਕਤੂਬਰ (ਇੰਦਰਜੀਤ ਸਿੰਘ ਕੰਗ) – ਬਲਾਕ ਪ੍ਰਾਇਮਰੀ ਸਕੂਲ ਖੇਡਾਂ (ਬਲਾਕ ਸਮਰਾਲਾ) ਜੋ ਬੀਤੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ
ਸ਼ਮਸ਼ਪੁਰ ਦੇ ਖੇਡ ਗਰਾਊਂਡ ਵਿੱਚ ਸੰਪਨ ਹੋਈਆਂ।ਇਨਾਂ ਬਲਾਕ ਪੱਧਰੀ ਖੇਡਾਂ ਵਿੱਚ ਸੈਂਟਰ ਕੋਟਾਲਾ ਵਲੋਂ ਖੇਡਦਿਆਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋਟਾਲਾ ਦੇ ਵਿਦਿਆਰਥੀਆਂ ਨੇ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਇਸ ਵਾਰ ਫਿਰ ਓਵਰਆਲ ਟਰਾਫੀ ‘ਤੇ ਕਬਜ਼ਾ ਕੀਤਾ।ਖਿਡਾਰੀਆਂ ਦੀਆਂ ਪ੍ਰਾਪਤੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ਼ ਪੁਸ਼ਵਿੰਦਰ ਸਿੰਘ ਨੇ ਦੱਸਿਆ ਕਿ ਖੋ-ਖੋ (ਲੜਕੇ) ਪਹਿਲਾ ਸਥਾਨ, ਖੋ-ਖੋ (ਲੜਕੀਆਂ) ਪਹਿਲਾ ਸਥਾਨ, ਫੁੱਟਬਾਲ (ਲੜਕੀਆਂ) ਪਹਿਲਾ ਸਥਾਨ, ਫੁੱਟਬਾਲ (ਲੜਕੇ) ਦੂਜਾ ਸਥਾਨ, 100 ਮੀਟਰ ਰੇਸ ਹਰਸ਼ਦੀਪ ਕੌਰ ਦੂਜਾ ਸਥਾਨ, ਲੰਬੀ ਛਾਲ (ਲੜਕੀਆਂ) ਹਰਸ਼ਦੀਪ ਕੌਰ ਪਹਿਲਾ ਸਥਾਨ, ਰਜ਼ੀਆ ਤੀਜਾ ਸਥਾਨ, 200 ਮੀਟਰ ਰੇਸ ਲੜਕੀਆਂ ਰਜ਼ੀਆ ਦੂਜਾ ਸਥਾਨ, 600 ਮੀਟਰ ਰੇਸ (ਲੜਕੇ) ਮਨਪ੍ਰੀਤ ਸਿੰਘ ਤੀਜਾ ਸਥਾਨ, ਕੁਸ਼ਤੀ 30 ਕਿਲੋ ਗੁਰਵੀਰ ਸਿੰਘ ਦੂਜਾ ਸਥਾਨ ਪ੍ਰਾਪਤ ਕੀਤਾ।ਬਲਾਕ ਪੱਧਰੀ ਖੇਡਾਂ ਵਿੱਚ ਜਿੱਤਾਂ ਦਰਜ਼ ਕਰਨ ਉਪਰੰਤ ਸਕੂਲ ਪਰਤਣ ‘ਤੇ ਸਟੇਟ ਐਵਾਰਡੀ ਰਿਟਾ: ਮੁੱਖ ਅਧਿਆਪਕ ਹਰਜੀਤ ਸਿੰਘ, ਸੰਤੋਖ ਸਿੰਘ, ਮੁਖਤਿਆਰ ਸਿੰਘ, ਲਖਵਿੰਦਰ ਸਿੰਘ ਪੰਚ ਵਲੋਂ ਬੱਚਿਆਂ ਦਾ ਇੱਕ ਸਾਦੇ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media