ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਸਵੰਤ ਸਿੰਘ ਅਤੇ ਸੰਯੁਕਤ ਡਾਇਰੈਕਟਰ ਖੇਤੀਬਾੜੀ
ਇੰਚਾਰਜ਼ ਮਾਰਕੀਟਿੰਗ ਵਿੰਗ ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਹਾਇਕ ਮੰਡੀਕਰਣ ਅਫਸਰ ਮਾਰਕੀਟਿੰਗ ਸੈਕਸ਼ਨ ਅੰਮ੍ਰਿਤਸਰ ਸ਼੍ਰੀਮਤੀ ਹਰਦੀਪ ਕੌਰ ਦੀ ਰਹਿਨੁਮਾਈ ਹੇਠ ਸ਼੍ਰੀਮਤੀ ਸਿਵਾਨੀ ਪਲਿਆਲ ਖੇਤੀਬਾੜੀ ਵਿਕਾਸ ਅਫ਼ਸਰ (ਖੇ.ਵਿ.ਅ), ਸ਼੍ਰੀਮਤੀ ਰੀਨੂੰ ਵਿਰਦੀ (ਖੇ.ਵਿ.ਅ) ਅਤੇ ਹਰਜਿੰਦਰ ਸਿੰਘ (ਖੇ.ਵਿ.ਅ) ਅਧਾਰਿਤ ਟੀਮ ਵਲੋਂ ਰਈਆ ਅਤੇ ਖਿਲਚੀਆਂ ਮੰਡੀ ਦਾ ਦੌਰਾ ਕੀਤਾ ਗਿਆ।ਟੀਮ ਵਲੋਂ ਆੜਤੀਆਂ ਦੇ ਕੰਡੇ ਵੱਟੇ ਅਤੇ ਤੋਲ ਚੈਕ ਕੀਤੇ ਗਏ ਅਤੇ ਦੋ ਗਲਤ ਤੋਲ ਕੇਸ ਫੜੇ ਗਏ।ਟੀਮ ਵਲੋਂ ਗਲਤ ਪਾਏ ਗਏ ਤੋਲ ਕੇਸਾਂ ਦਾ ਮੌਕੇ ‘ਤੇ ਨਿਪਟਾਰਾ ਕੀਤਾ ਅਤੇ ਇੱਕ ਕੇਸ ਅਧੀਨ ਦੋਸ਼ੀ ਆੜਤੀਏ ਨੂੰ ਜ਼ੁਰਮਾਨਾ ਵੀ ਕਰਵਾਇਆ ਗਿਆ।ਟੀਮ ਵਲੋਂ ਮੌਕੇ ‘ਤੇ ਮੋਜ਼ੂਦ ਕਿਸਾਨਾਂ ਨੂੰ ਸਾਫ ਸਫਾਈ ਦੇ ਖਰਚਿਆਂ, ਤਸਦੀਕ ਸ਼ੁਦਾ ਕੰਡਿਆਂ ਦੀ ਪਰਖ ਬਾਰੇ ਜਾਣੂ ਕਰਵਾਇਆ ਗਿਆ ਅਤੇ ਕਿਸਾਨਾਂ ਨੂੰ ਆਪਣੀ ਨਿਗਰਾਨੀ ਹੇਠਾਂ ਤੁਲਾਈ ਕਰਵਾਉਣ ਲਈ ਅਪੀਲ ਕੀਤੀ ਗਈ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media