ਪਠਾਨਕੋਟ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਾਹਿਤ ਸੌਰਭ ਅਕੈਡਮੀ ਪੰਜਾਬ ਪਠਾਨਕੋਟ ਵਲੋਂ ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਪਠਾਨਕੋਟ ਦੇ ਸਹਿਯੋਗ
ਨਾਲ ਐਸ.ਐਮ.ਡੀ ਆਰ.ਐਸ.ਡੀ ਕਾਲਜ ਆਫ਼ ਐਜੂਕੇਸ਼ਨ ਪਠਾਨਕੋਟ ਵਿਖੇ ਪ੍ਰਸਿੱਧ ਨਾਵਲਕਾਰ ਯਸ਼ਪਾਲ ਸ਼ਰਮਾ ਦੇ ਨਾਵਲ ’ਡਗ ਮਗ ਕਸ਼ਤੀ ਦੂਰ ਕਿਨਾਰਾ’ ਦਾ ਲੋਕ ਅਰਪਣ ਤੇ ਵਿਚਾਰ -ਗੋਸ਼ਟੀ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸਹਾਇਕ ਕਮਿਸ਼ਨਰ ਜਨਰਲ ਪਠਾਨਕੋਟ ਮੇਜਰ ਡਾ. ਸੁਮਿੱਤ ਮੁੱਧ ਨੇ ਸ਼ਮੂਲੀਅਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਨਾਟਕਕਾਰ ਡਾ. ਦਰਸ਼ਨ ਤ੍ਰਿਪਾਠੀ, ਪ੍ਰਸਿੱਧ ਸਾਹਿਤਕਾਰ ਡਾ. ਧਰਮਪਾਲ ਸਾਹਿਲ ਅਤੇ ਸਟੇਟ ਅਵਾਰਡੀ ਪ੍ਰਿੰਸੀਪਲ ਜਸਕਰਨਜੀਤ ਸਿੰਘ ਸ਼ਾਮਲ ਹੋਏ।ਇਸ ਸਮਾਰੋਹ ਦਾ ਆਗਾਜ਼ ਮੁੱਖ ਮਹਿਮਾਨ ਨੂੰ ਫੁੱਲਾਂ ਦੇ ਗਮਲੇ ਨਾਲ ਸਵਾਗਤ ਕੀਤਾ ਗਿਆ।ਇਸ ਉਪਰੰਤ ਆਏ ਮਹਿਮਾਨਾਂ ਵਲੋਂ ਜੋਤੀ ਰੋਸ਼ਨ ਕੀਤੀ ਗਈ।
ਅਕਾਦਮੀ ਦੇ ਪ੍ਰਧਾਨ ਡਾ. ਕੇਵਲ ਕਿ੍ਰਸ਼ਨ ਨੇ ਆਏ ਹੋਏ ਮਹਿਮਾਨਾਂ ਨੂੰ ਸਵਾਗਤੀ ਬੋਲਾਂ ਰਾਹੀਂ ’ਜੀ ਆਇਆਂ’ ਕਿਹਾ ਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਦੱਸਿਆ।ਮੁੱਖ ਮਹਿਮਾਨ ਅਤੇ ਆਏ ਹੋਏ ਸਭ ਮਹਿਮਾਨਾਂ ਤੇ ਵਿਦਵਾਨਾਂ ਵਲੋਂ ਯਸ਼ਪਾਲ ਸ਼ਰਮਾ ਦੇ ਨਾਵਲ ’ਡਗ ਮਗ ਕਸ਼ਤੀ ਦੂਰ ਕਿਨਾਰਾ’ ਨੂੰ ਆਪਣੇ ਕਰ ਕਮਲਾਂ ਨਾਲ ਲੋਕ ਅਰਪਿਤ ਕੀਤਾ ਗਿਆ।ਇਸ ਪੁਸਤਕ ’ਤੇ ਖੋਜ਼ ਪੇਪਰ ਡਾ. ਪੰਕਜ ਮਹਾਜਨ ਤੇ ਪ੍ਰੋ. ਕਵਿਤਾ ਪਠਾਨੀਆ ਹੋਰਾਂ ਵਲੋਂ ਪੜ੍ਹਿਆ ਗਿਆ, ਜਿਸ ਵਿੱਚ ਉਨ੍ਹਾਂ ਇਸ ਰਚਨਾ ਦੇ ਵਿਭਿੰਨ ਪੱਖਾਂ ’ਤੇ ਚਰਚਾ ਕੀਤੀ ਤੇ ਇਸ ਰਚਨਾ ਨੂੰ ਇੱਕ ਅਹਿਮ ਰਚਨਾ ਦੱਸਿਆ।ਡਾ. ਦਰਸ਼ਨ ਤ੍ਰਿਪਾਠੀ, ਡਾ. ਧਰਮਪਾਲ ਸਾਹਿਲ, ਤੇ ਪ੍ਰਿੰਸੀਪਲ ਜਸਕਰਨਜੀਤ ਸਿੰਘ ਹੋਰਾਂ ਵਲੋਂ ਇਸ ਨਾਵਲ ਬਾਰੇ, ਸਾਹਿਤ ਦੀ ਰਚਨਾ ਪ੍ਰਕਿਰਿਆ ਬਾਰੇ, ਸਾਹਿਤ ਦੀ ਸਮਾਜੀ ਭੂਮਿਕਾ ਬਾਰੇ ਤੇ ਸਾਹਿਤਕਾਰ ਦੀ ਜ਼ਿੰਮੇਵਾਰੀ ਬਾਰੇ ਰੋਸ਼ਨੀ ਪਾਈ ਗਈ।ਜ਼ਿਲ੍ਹਾ ਭਾਸ਼ਾ ਅਫ਼ਸਰ ਪਠਾਨਕੋਟ ਡਾ. ਸੁਰੇਸ਼ ਮਹਿਤਾ ਹੋਰਾਂ ਦੇ ਨਾਵਲਕਾਰ ਯਸ਼ਪਾਲ ਸ਼ਰਮਾ ਨੂੰ ਇਸ ਮੌਕੇ ’ਤੇ ਵਧਾਈ ਦਿੱਤੀ।ਸਮਾਜਿਕ ਦਸ਼ਾ ਨੂੰ ਉਹ ਆਪਣੀਆਂ ਰਚਨਾਵਾਂ ਵਿੱਚ ਵਸਤੂ ਵਜੋਂ ਪੇਸ਼ ਕਰਦੇ ਹੋਏ ਰੋਸ਼ਨੀ ਪ੍ਰਦਾਨ ਕਰਕੇ ਨਵੀਂਆਂ ਦਿਸ਼ਾਵਾਂ ਵੱਲ ਤੋਰਨ ਲਈ ਨਿਰੰਤਰਤਾ ਨਾਲ ਸਾਹਿਤ ਰਾਹੀਂ ਯੋਗਦਾਨ ਪਾ ਰਹੇ ਹਨ।
ਕਾਲਜ ਪ੍ਰਿੰਸੀਪਲ ਡਾ. ਮੀਨਾਕਸ਼ੀ ਵਿੱਗ ਵਲੋਂ ਕਾਲਜ ਦੇ ਵਿਹੜੇ ਵਿੱਚ ਪਹੁੰਚਣ ਵਾਲੇ ਅਦੀਬਾਂ ਵਿਦਵਾਨਾਂ ਤੇ ਸਾਹਿਤ ਪ੍ਰੇਮੀਆਂ ਨੂੰ ’ਜੀ ਆਇਆਂ’ ਆਖਿਆ ਅਤੇ ਅਕਾਦਮੀ ਤੇ ਭਾਸ਼ਾ ਵਿਭਾਗ ਪਠਾਨਕੋਟ ਵਲੋਂ ਆਯੋਜਿਤ ਇਸ ਸਾਹਿਤਕ ਸਮਾਗਮ ਲਈ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਵਿਦਿਆਰਥੀਆਂ ਲਈ ਇਹ ਬਹੁਤ ਲਾਹੇਵੰਦ ਸਮਾਰੋਹ ਹੈ।ਉਨ੍ਹਾਂ ਇੱਕ ਨਜ਼ਮ ਦੇ ਰਾਹੀਂ ਸਾਹਿਤ ਦੀ ਪਰਿਭਾਸ਼ਾ, ਉਦੇਸ਼, ਸਾਹਿਤ ਦੀ ਦੇਣ ਆਦਿ ਬਾਰੇ ਚਾਨਣਾ ਪਾਇਆ।ਜਿਸ ਦੀ ਸਭ ਵਲੋਂ ਖ਼ੂਬ ਸ਼ਲਾਘਾ ਕੀਤੀ ਗਈ।ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋ. ਸੁਸ਼ਮਾ ਨੇ ਵੀ ਸਾਹਿਤ ਰਚਨਾ ਦੇ ਸੰਦਰਭ ਵਿੱਚ ਇਸ ਨਾਵਲ ਦੀ ਰਚਨਾ ’ਤੇ ਗੱਲ ਕੀਤੀ।
ਮੁੱਖ ਮਹਿਮਾਨ ਵਲੋਂ ਪੁਸਤਕ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਖ਼ਾਸ ਤੌਰ ’ਤੇ ਵਿਦਿਆਰਥੀ ਅਧਿਆਪਕਾਂ ਨੂੰ ਸਾਹਿਤ ਨਾਲ ਜੁੜਨ ਦਾ ਸੱਦਾ ਦਿੱਤਾ।ਅਕਾਦਮੀ ਦੀ ਜਨਰਲ ਸਕੱਤਰ ਡਾ. ਦਿਨੇਸ਼ ਸ਼ਰਮਾ ਨੇ ਅਕਾਡਮੀ ਵਲੋਂ ਕਰਵਾਏ ਜਾ ਰਹੇ ਇਸ ਚੋਹਦਵੇਂ ਪੁਸਤਕ ਲੋਕ ਅਰਪਣ ਸਮਾਰੋਹ ਨੂੰ ਸਫ਼ਲ ਬਣਾਉਣ ਲਈ ਕੀਤੇ ਸਭ ਦੇ ਯਤਨਾਂ ਲਈ ਧੰਨਵਾਦ ਕੀਤਾ ਤੇ ਇਸ ਸਫ਼ਲ ਸਮਾਗਮ ਲਈ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ।ਆਏ ਹੋਏ ਮਹਿਮਾਨਾਂ ਨੂੰ ਸਨਮਾਨ ਤੇ ਯਾਦ ਚਿੰਨ੍ਹ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ।ਨਾਵਲਕਾਰ ਵਲੋਂ ਵੀ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਇਸ ਸਮਾਰੋਹ ਨੂੰ ਚਾਰ ਚੰਨ ਲਾਉਣ ਵਾਲੇ ਸਭ ਅਦੀਬਾਂ, ਵਿਦਵਾਨਾਂ ਤੇ ਸਾਹਿਤ ਪ੍ਰੇਮੀਆਂ ਨੂੰ ਧੰਨਵਾਦ ਕਿਹਾ ਤੇ ਕਿਹਾ ਕਿ ਉਨ੍ਹਾਂ ਦੀ ਆਮਦ ਨਾਲ ਸਮਾਗਮ ਰੰਗੀਨ ਬਣ ਗਿਆ ਹੈ।
ਇਸ ਸਮਾਰੋਹ ਨੂੰ ਸਫ਼ਲ ਬਣਾਉਣ ਵਿੱਚ ਅਕਾਦਮੀ ਦੇ ਕੈਸ਼ੀਅਰ ਰਾਕੇਸ਼ ਅਗਰਵਾਲ, ਹਰਜੀਤ ਸਿੰਘ, ਖੋਜ ਅਫ਼ਸਰ ਰਾਜੇਸ਼ ਕੁਮਾਰ ਤੇ ਕਾਲਜ ਦੇ ਭਾਸ਼ਾ ਮੰਚ ਦੇ ਇੰਚਾਰਜ਼ਜ ਪ੍ਰੋ. ਰਮਾ ਦੀ ਅਹਿਮ ਭੂਮਿਕਾ ਰਹੀ।ਮੰਚ ਦਾ ਸੰਚਾਲਨ ਪ੍ਰੋ. ਆਸ਼ੂ ਸ਼ਰਮਾ ਹੋਰਾਂ ਵਲੋਂ ਬਹੁਤ ਸੁੰਦਰ ਢੰਗ ਨਾਲ ਕੀਤਾ ਗਿਆ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media