ਅੰਮ੍ਰਿਤਸਰ, 29 ਅਕਤੂਬਰ (ਸੁਖਬੀਰ ਸਿੰਘ) – ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਮੌਕੇ ਪਿੰਡ ਵੱਲਾ ਵਿਖੇ ਮੰਦਰ ਭਗਵਾਨ ਸ੍ਰੀ ਵਾਲਮੀਕਿ ਵਿਖੇ ਧਾਰਮਿਕ
ਪ੍ਰੋਗਰਾਮ ਪ੍ਰਧਾਨ ਸਵਰਨ ਸਿੰਘ ਨਾਣਾ ਦੀ ਅਗਵਾਈ ਹੇਠ ਕਰਵਾਇਆ ਗਿਆ।ਇਸ ਉਪਰੰਤ ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਕੱਢੀ ਗਈ, ਜੋ ਸਭ ਤੋਂ ਪਹਿਲਾਂ ਗੁਰਦੁਆਰਾ ਕੋਠਾ ਸਾਹਿਬ ਵਿਖੇ ਪਹੁੰਚੀ, ਜਿਥੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਨੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ।ਪਿੰਡ ਵਾਸੀਆਂ ਵਲੋਂ ਵੀ ਥਾਂ ਥਾਂ ‘ਤੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਭਗਵਾਨ ਸ੍ਰੀ ਵਾਲਮੀਕਿ ਜਨ ਸ਼ਕਤੀ ਸੋਸਾਇਟੀ ਦੇ ਪ੍ਰਧਾਨ ਸਵਰਨ ਸਿੰਘ ਨਾਣਾ, ਵਾਇਸ ਪ੍ਰਧਾਨ ਤਰਸੇਮ ਸਿੰਘ, ਖਜਾਨਚੀ ਮੱਖਣ, ਸੁਸਾਇਟੀ ਮੈਂਬਰ ਬੱਬੀ, ਬਿੱਟੂ, ਜੱਜੀ, ਸਾਬਾ, ਸੰਨੀ ਆਦਿ ਨੇ ਸਾਬਕਾ ਕੌਂਸਲਰ ਮਲਕੀਤ ਸਿੰਘ ਵੱਲਾ, ਸੀਨੀਅਰ ਕਾਂਗਰਸੀ ਆਗੂ ਗਗਨ ਸਿੰਘ ਵੱਲਾ, ਸਾਬਕਾ ਕੌਂਸਲਰ ਰਣਜੀਤ ਸਿੰਘ ਭਗਤ, ਨੰਬਰਦਾਰ ਬਲਵਿੰਦਰ ਸਿੰਘ ਪੱਪੀ, ਭਾਜਪਾ ਮੰਡਲ ਪ੍ਰਧਾਨ ਗੁਰਮੁੱਖ ਸਿੰਘ ਬੱਲ, ਹਰਵਿੰਦਰ ਸਿੰਘ ਸੋਨੂ, ਸੀਨੀਅਰ ਅਕਾਲੀ ਆਗੂ ਹਰਵਿੰਦਰ ਸਿੰਘ ਧੂਲਕਾ ਤੇ ਭਾਜਪਾ ਸੀਨੀਅਰ ਆਗੂ ਚੰਨਪ੍ਰੀਤ ਸਿੰਘ ਸਮੇਤ ਆਈਆਂ ਹੋਈਆਂ ਸ਼ਖਸੀਅਤਾਂ ਨੂੰ ਸਿਰੋਪਾ ਦੇ ਕੇ ਸਨਮਾਨਿਆ ਗਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media