Tuesday, June 17, 2025
Breaking News

ਜਿਲਾ ਪ੍ਰਸਾਸ਼ਨ ਨੇ ਪਾਰਦਰਸ਼ੀ ਢੰਗ ਨਾਲ ਕੱਢੇ ਪਟਾਖੇ ਵੇਚਣ ਵਾਲਿਆਂ ਦੇ ਡਰਾਅ

ਗਰੀਨ ਪਟਾਖੇ ਹੀ ਵੇਚੇ ਜਾਣਗੇ

ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਸਿੰਘ) – ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਵਧੀਕ ਕਮਿਸ਼ਨਰ ਜਨਰਲ ਹਰਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਪਟਾਖੇ ਵੇਚਣ ਵਾਲਿਆਂ ਦੇ ਡਰਾਅ ਕੱਢੇ ਗਏ।ਐਸ.ਡੀ.ਐਮ ਅਰਵਿੰਦਰਪਾਲ ਸਿੰਘ ਏ.ਸੀ.ਪੀ ਸਰਬਜੀਤ ਸਿੰਘ ਬਾਜਵਾ, ਵਿਸ਼ਾਲ ਵਧਾਵਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਟਾਖਾ ਵਪਾਰੀ ਹਾਜ਼ਰ ਸਨ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਟਾਖਾ ਵਪਾਰੀਆਂ ਵਲੋਂ 1292 ਬਿਨੈਪੱਤਰ ਪ੍ਰਾਪਤ ਹੋਏ ਸਨ, ਜਿੰਨਾਂ ਵਿਚੋਂ 10 ਡਰਾਅ ਕੱਢੇ ਗਏ ਹਨ।ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਸਿਰਫ 10 ਡਰਾਅ ਕੱਢੇ ਜਾਣੇ ਹਨ।ਉਨ੍ਹਾਂ ਦੱਸਿਆ ਕਿ ਕੇਵਲ ਗਰੀਨ ਪਟਾਖੇ ਜੋ ਕਿ ਸੀ.ਐਸ.ਆਈ.ਆਰ-ਨੀਰੀ ਤੋਂ ਪ੍ਰਵਾਨਿਤ ਹੋਣਗੇ, ਉਹੀ ਵੇਚੇ ਜਾਣਗੇ।ਉਨ੍ਹਾਂ ਕਿਹਾ ਕਿ ਅਸਥਾਈ ਲਾਇਸੈਂਸਾਂ ਲਈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਸਿਵਲ ਰਿਟ ਪਟੀਸ਼ਨ ਨੰਸਰ 23548 ਆਫ 2017 ਦੀਆਂ ਹਦਾਇਤਾਂ ਮੁਤਾਬਿਕ ਅਸਥਾਈ ਲਾਇਸੈਂਸਾਂ ਦੇ ਡਰਾਅ ਕੱਢੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੇਰੇ 10 ਵਜੇ ਤੋਂ ਸ਼ਾਮ 7:30 ਵਜੇ ਤੱਕ ਪਟਾਖੇ ਵੇਚਣ ਦੀ ਹੀ ਇਜਾਜ਼ਤ ਹੋਵੇਗੀ ਅਤੇ ਜਿੰਨਾਂ ਵਿਅਕਤੀਆਂ ਦੇ ਡਰਾਅ ਨਿਕਲੇ ਹਨ ਉਹੀ ਵਪਾਰੀ ਪਟਾਖੇ ਵੇਚ ਸਕਣਗੇ।
ਹਰਪ੍ਰੀਤ ਸਿੰਘ ਨੇ ਪਟਾਖਾ ਵਪਾਰੀਆਂ ਨੂੰ ਕਿਹਾ ਕਿ ਉਹ ਪਟਾਖੇ ਵੇਚਣ ਵਾਲੀ ਜਗ੍ਹਾ ‘ਤੇ ਪੂਰੀ ਸਾਵਧਾਨੀ ਵਰਤਣ ਅਤੇ ਸਕਰਾਰ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕਰਨ।ਉਨਾਂ ਨੇ ਦੱਸਿਆ ਕਿ ਪਟਾਖੇ ਵੇਚਣ ਵਾਲੀ ਜਗ੍ਹਾ ਤੇ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਚਾਹੀਦੇ ਹਨ।ਉਨਾਂ ਦੱਸਿਆ ਕਿ ਕੇਵਲ ਲਾਇਸੰਸ ਧਾਰਕਾਂ ਨੂੰ ਹੀ ਪਟਾਖੇ ਵੇਚਣ ਦੀ ਆਗਿਆ ਹੋਵੇਗੀ ਅਤੇ ਬਗੈਰ ਲਾਇਸੰਸ ਤੋਂ ਪਟਾਖੇ ਵੇਚਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …