Monday, July 8, 2024

ਪੀ.ਪੀ.ਐਸ ਚੀਮਾਂ ਦੇ ਬੱਚਿਆਂ ਨੇ ਲਗਾਇਆ ਜੈਪੁਰ ਦਾ ਟੂਰ

ਸੰਗਰੂਰ, 6 ਨਵੰਬਰ (ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਬੱਚਿਆਂ ਨੇ ਰਾਜਸਥਾਨ ਦੇ ਸਭ ਤੋਂ ਵੱਡੇ ਸ਼ੀਹਰ (ਪਿੰਕ ਸਿਟੀ) ਜੈਪੁਰ ਦਾ ਟੂਰ ਲਗਾਇਆ।ਬੱਚਿਆਂ ਨੇ ਸਭ ਤੋਂ ਪਹਿਲਾਂ ਮੁਗਲ ਅਤੇ ਹਿੰਦੂ ਵਾਸਤੂ ਸ਼ੈਲੀ ਦਾ ਨਾਇਬ ਅੰਬੇਰ ਫੋਰਟ ਦੇਖਿਆ ਤੇ ਕਿਲ੍ਹੇ ਦੇ ਅੰਦਰ ਪ੍ਰਾਚੀਨ ਵਾਸਤੂ-ਸ਼ੈਲੀ ਅਤੇ ਇਤਿਹਾਸ ਦੇ ਪ੍ਰਸਿੱਧ ਸਾਹਸੀ ਰਾਜਪੂਤ ਸ਼ਾਸਕਾਂ ਦੀਆਂ ਲੱਗੀਆਂ ਤਸਵੀਰਾਂ ਵੀ ਦੇਖੀਆਂ।ਇਸ ਤੋਂ ਬਾਅਦ ਜਲ-ਮਹੱਲ, ਹਵਾ-ਮਹੱਲ, ਸਿਟੀ ਪੈਲੇਸ, ਬਿਰਲਾ ਮੰਦਿਰ, ਨਾਹਰਗੜ੍ਹ ਫੋਰਟ ਅਤੇ ਜੰਤਰ-ਮੰਤਰ ਆਦਿ ਇਤਿਹਾਸਿਕ ਸਥਾਨਾਂ ਬਾਰੇ ਐਕਸਪਰਟ ਗਾਈਡ ਦੁਆਰਾ ਜਾਣਕਾਰੀ ਦੇ ਕੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਕੀਤਾ ਗਿਆ।ਇਸ ਉਪਰੰਤ ਜੈਪੁਰ ਦੇ ਮਸ਼ਹੂਰ ਥਿਏਟਰ ਵਿੱਚ ਬੱਚਿਆਂ ਨੂੰ ਫਿਲਮ ਦਿਖਾਈ ਗਈ, ਜਿਸ ਦਾ ਬੱਚਿਆਂ ਨੇ ਖੂਬ ਆਨੰਦ ਮਾਣਿਆ।ਬੱਚਿਆਂ ਨੂੰ ਚੌਂਖੀਧਾਨੀ ਵੀ ਲਿਜਾਇਆ ਗਿਆ, ਜਿਥੇ ਬੱਚਿਆਂ ਨੇ ਊਠ-ਸਵਾਰੀ, ਹਾਥੀ-ਸਵਾਰੀ, ਘੋੜ-ਸਵਾਰੀ, ਬੈਲ- ਗੱਡੀ, ਬੋਟਿੰਗ, ਭੂਤ ਬੰਗਲਾ ਅਤੇ ਰਾਜਸਥਾਨੀ ਲੋਕ-ਨਾਚ ਵਿੱਚ ਹਿੱਸਾ ਲੈ ਕੇ ਖੂਬ ਮਸਤੀ ਕੀਤੀ ਅਤੇ ਚੌਂਖੀਧਾਨੀ ਦੇ ਤਰ੍ਹਾਂ-ਤਰ੍ਹਾਂ ਦੇ ਮਸ਼ਹੂਰ ਪਕਵਾਨਾਂ ਦਾ ਸਵਾਦ ਚੱਖਿਆ।
ਬੱਚਿਆਂ ਦੇ ਨਾਲ ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਅਤੇ ਸਕੂਲ ਸਟਾਫ ਮਨਪ੍ਰੀਤ ਸਿੰਘ ਤੇ ਅਮਨਦੀਪ ਕੌਰ ਮੌਜ਼ੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …