ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਊਣੀ ਸੀਜ਼ਨ
2023 ਦੌਰਾਨ ਝੋਨੇ ਦੀ ਖਰੀਦ/ਵੇਚ ਅਤੇ ਪ੍ਰੋਸੈਸਿੰਗ ਲਈ ਵੱਖ-ਵੱਖ ਮਾਰਕੀਟ ਕਮੇਟੀਆਂ ਦੇ ਅਧਿਕਾਰ ਖੇਤਰ ਅਧੀਨ ਮੁੱਖ ਯਾਰਡਾਂ, ਸਬ ਯਾਰਡਾਂ, ਖਰੀਦ ਕੇਂਦਰਾਂ ਅਤੇ ਹੋਰ ਜਗ੍ਹਾ ਨੂੰ ਮੰਡੀ ਐਲਾਨਿਆ ਗਿਆ ਸੀ।ਪਰ ਹੁਣ ਝੋਨੇ ਦੀ ਖਰੀਦ ਕਾਫ਼ੀ ਹੱਦ ਤੱਕ ਮੁਕੰਮਲ ਹੋਣ ਕਾਰਨ ਜਿਲ੍ਹੇ ਦੀਆਂ 14 ਮੰਡੀਆਂ ਨੂੰ 11 ਨਵੰਬਰ 2023 ਨੂੰ ਸ਼ਾਮ 5.00 ਵਜੇ ਤੱਕ ਸਰਕਾਰੀ ਖਰੀਦ ਲਈ ਬੰਦ ਕਰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਜਿਲ੍ਹੇ ਦੀਆਂ 14 ਆਰਜ਼ਜੀ ਮੰਡੀਆਂ ਜਿਨ੍ਹਾਂ ਵਿੱਚ ਅਜਨਾਲਾ ਦੇ ਪਿੰਡ ਆਵਾਨ ਦੀ ਦਾਣਾ ਮਾਰਕੀਟ, ਚੱਕ ਸਕੰਦਰ ਦਾਣਾ ਮਾਰਕੀਟ, ਸੁਧਾਰ ਦਾਣਾ ਮਾਰਕੀਟ, ਸਬ ਡਵੀਜਨ ਅੰਮ੍ਰਿਤਸਰ ਦੀ ਗਿੱਲ ਦਾਣਾ ਮਾਰਕੀਟ, ਅਟਾਰੀ ਦੀ ਬੱਚੀਵਿੰਡ ਦਾਣਾ ਮਾਰਕੀਟ, ਚੋਗਾਵਾਂ ਦੀ ਜਸਰੌਰ ਦਾਣਾ ਮਾਰਕੀਟ, ਰਾਜਾਸਾਂਸੀ ਦਾਣਾ ਮਾਰਕੀਟ, ਗਹਿਰੀ ਦੀ ਟਾਂਗਰਾ ਅਤੇ ਤਰਸਿੱਕਾ ਦਾਣਾ ਮਾਰਕੀਟ, ਮਜੀਠੇ ਦੀ ਪਾਖਰੁਪਰਾ, ਮਹਿਤੇ ਦੀ ਭੀਲੋਵਾਲ ਤੇ ਜਲਾਲ ਉਸਮਾਂ, ਰਈਆ ਦੀ ਖਿਲਚੀਆਂ ਅਤੇ ਸਠਿਆਲਾ ਦਾਣਾ ਮਾਰਕੀਟ ਕੱਲ ਸ਼ਾਮ 5 ਵਜੇ ਝੋਨੇ ਦੀ ਸਾਲ 2023 ਦੌਰਾਨ ਸਰਕਾਰੀ ਖਰੀਦ/ਵੇਚ ਦਾ ਕਾਰੋਬਾਰ ਕਰਨ ਲਈ ਬੰਦ ਹੋ ਜਾਣਗੀਆਂ।ਦੱਸਣਯੋਗ ਹੈ ਕਿ ਜਿਲੇ ਦੀਆਂ 33 ਹੀ ਅਜਿਹੀਆਂ ਹੋਰ ਮੰਡੀਆਂ ਜਿਥੇ ਝੋਨਾ ਨਹੀਂ ਸੀ ਆ ਰਿਹਾ, ਉਹ ਅੱਜ ਸ਼ਾਮ ਤੋਂ ਝੋਨੇ ਦੀ ਸਰਕਾਰੀ ਖਰੀਦ ਲਈ ਬੰਦ ਕਰ ਦਿੱਤੀਆਂ ਗਈਆਂ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media