Friday, May 30, 2025
Breaking News

ਟੈਕਸਟਾਈਲ ਮੈਨੂਫੈਕਚਰਰਜ਼ ਐਸੋਸੀਏਸ਼ਨ ਵਲੋਂ ਲਗਾਇਆ ਗਿਆ

ਅੰਮ੍ਰਿਤਸਰ, 26 ਨਵੰਬਰ (ਸੁਖਬੀਰ ਸਿੰਘ) – ਜ਼ਿਲ੍ਹਾ ਉਦਯੋਗ ਕੇਂਦਰ ਅੰਮਿਤਸਰ ਜਨਰਲ ਮੈਨੇਜਰ ਵਲੋਂ ਉਦਯੋਗਪਤੀਆਂ ਨੂੰ ਐਮ.ਐਸ.ਐਮ.ਈ ਮੰਤਰਾਲੇ ਨਾਲ ਸਬੰਧਤ ਸਕੀਮਾਂ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਟੈਕਸਟਾਈਲ ਮੈਨੂਫੈਕਚਰਰਜ਼ ਐਸੋਸੀਏਸ਼ਨ ਵਲੋਂ ਸੈਮੀਨਾਰ ਕਰਵਾਇਆ ਗਿਆ।ਜਿਸ ਦੌਰਾਨ ਐਮ.ਐਮ.ਐਮ.ਈ ਲੁਧਿਆਣਾ ਤੋਂ ਅਸਿਸਟੈਂਟ ਡਾਇਰਕੈਟਰ ਦੀਪਕ ਚੇਚੀ ਅਤੇ ਪੀ.ਐਚ.ਡੀ ਚੈਂਬਰ ਤੋਂ ਕੰਨਵੀਨਰ ਸ਼੍ਰੀ ਜੈਦੀਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸੈਮੀਨਾਰ ਦੌਰਾਨ ਹਾਜ਼ਰ ਉਦਯੋਗਪਤੀਆਂ ਨੂੰ ਐਮ.ਐਮ.ਐਮ.ਈ ਮੰਤਰਾਲੇ ਨਾਲ ਸਬੰਧਤ ਸਕੀਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ।ਜਿਸ ਵਿੱਚ ਮਾਰਕੀਟਿੰਗ ਅਤੇ ਪ੍ਰਕਿਊਰਮੈਂਟ ਸਕੀਮ ਤਹਿਤ ਭਾਰਤ ਸਰਕਾਰ ਵਲੋਂ ਚੁਣਿੰਦਾ ਨੁਮਾਇਸ਼ਾਂ/ਮੇਲਿਆਂ ਵਿੱਚ ਭਾਗ ਲੈਣ ਤੇ ਇਸਤਰੀ ਉਦਮੀਆਂ ਨੂੰ 100% ਅਤੇ ਪੁਰਸ਼ ਉਦਮੀਆਂ 80% ਅਦਾਇਗੀ ਅਤੇ ਪਬਲੀਸਿਟੀ ਆਦਿ ਤੇ ਆਉਣ ਵਾਲੇ ਖਰਚੇ ਦੀ ਵੀ ਅਦਾਇਗੀ ਕੀਤੀ ਜਾਂਦੀ ਹੈ।
ਜ਼ਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ ਜਨਰਲ ਮੈਨੇਜਰ ਇੰਦਰਜੀਤ ਸਿੰਘ ਟਾਂਡੀ ਵਲੋਂ ਉਦਯੋਗਪਤੀਆਂ ਨੂੰ ਭਾਰਤ ਸਰਕਾਰ ਦੇ ਐਮ.ਐਸ.ਐਮ.ਈ ਮੰਤਰਾਲੇ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਕਤ ਸਕੀਮਾਂ ਦਾ ਲਾਭ ਲੈਣ ਲਈ ਜ਼ਿਲ੍ਹਾ ਉਦਯੋਗ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਮੀਟਿੰਗ ਵਿੱਚ ਹਰਦੀਪ ਸਿੰਘ, ਪਿਆਰਾ ਲਾਲ ਸੇਠ, ਰਾਜੀਵ ਖੰਨਾ, ਦੀਪਕ ਖੰਨਾ, ਨਰਿੰਦਰ ਕਪੂਰ, ਨਰਿੰਦਰ ਸਿੰਘ, ਸ਼੍ਰੀਮਤੀ ਪਾਇਲ ਅਤੇ ਸੁਮਿਤ ਕੁਮਾਰ ਆਦਿ ਹਾਜ਼ਰ ਹੋਏ।ਸੈਮੀਨਾਰ ਦੌਰਾਨ ਜ਼ਿਲ੍ਹਾ ਉਦਯੋਗ ਕੇਂਦਰ ਦੇ ਫੰਕਸ਼ਨਲ ਮੈਨੇਜਰ ਰੋਹਿਤ ਮਹਿੰਦਰੂ ਵਲੋਂ ਹਾਜ਼ਰ ਉਦਯੋਗਪਤੀਆਂ ਨੂੰ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …