ਅੰਮ੍ਰਿਤਸਰ, 26 ਨਵੰਬਰ (ਸੁਖਬੀਰ ਸਿੰਘ) – ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ 4 ਰੋਜ਼ਾ ਅੰਤਰ-
ਵਰਸਿਟੀ ਯੁਵਕ ਮੇਲੇ ਦੇ ਪਹਿਲੇ ਦਿਨ ਦਸ਼ਮੇਸ਼ ਆਡੀਟੋਰੀਅਮ ਦੀ ਮੁੱਖ ਸਟੇਜ਼ ‘ਤੇ ਭੰਗੜਾ, ਰਵਾਇਤੀ ਪਹਿਰਾਵਾ, ਮਾਈਮ, ਸਕਿੱਟ ਦੇ ਮੁਕਾਬਲਿਆਂ ਨੇ ਖੂਬ ਰੰਗ ਬੰਨਿਆ।ਗੋਲਡਨ ਜੁਬਲੀ ਕੰਨਵੈਨਸ਼ਨ ਸੈਂਟਰ ਵਿਖੇ ਭੰਡ, ਮਾਈਮ, ਸਮੂਹ ਸ਼ਬਦ ਗਾਈਨ, ਕਲਾਸੀਕਲ ਵੋਕਲ ਸੋਲੋ ਅਤੇ ਸਮੂਹ ਗੀਤ ਦੇ ਮੁਕਾਬਲੇ ਕਰਵਾਏ ਗਏ।ਸਟੇਜ਼ 3 ਕਾਨਫਰੰਸ ਹਾਲ ਵਿੱਚ ਵਿਰਾਸਤੀ ਕੁਇਜ਼ ਕਰਵਾਈ ਗਈ ਅਤੇ ਆਰਕੀਟੈਕਟਰ ਵਿਭਾਗ ਵਿਖੇ ਵਿਰਾਸਤੀ ਲੋਕ ਕਲਾਵਾਂ ਦੇ ਮੁਕਾਬਲੇ ਜਿਨ੍ਹਾਂ ਵਿੱਚ ਕਢਾਈ, ਪੱਖੀ ਬੁਨਣਾ, ਨਾਲਾ ਬੁਨਣਾ, ਗੁੱਡੀਆਂ ਪਟੋਲੇ ਬਨਾਉਣਾ, ਛਿੱਕੂ ਬਨਾਉਣਾ, ਪਰਾਂਦਾ ਬਨਾਉਣਾ, ਕਰੋਸ਼ੀਆ, ਪੀੜ੍ਹੀ ਬੁਨਣਾ, ਈਨੂੰ/ਬਿੰਨੂ ਬਨਾਉਣਾ, ਮਿੱਟੀ ਦੇ ਖਿਡੌਣੇ ਬਨਾਉਣਾ, ਰੱਸਾ ਵੱਟਣਾ, ਟੋਕਰੀ ਬਨਾਉਣਾ ਆਦਿ ਕਰਵਾਏ ਗਏ।
16 ਵੱਖ-ਵੱਖ ਯੂਨਵਰਸਿਟੀਆਂ ਤੋਂ ਪਹੁੰਚੇ 2700 ਤੋਂ ਉਪਰ ਪ੍ਰਤੀਭਾਗੀਆਂ ਨੇ 4 ਰੋਜ਼ਾ ਯੁਵਕ ਮੇਲੇ ਦੌਰਾਨ ਆਪਣੇ ਫਨ ਦਾ ਮੁਜਾਹਰਾ ਕਰਨਗੇ।ਮੇਲੇ ਦਾ ਆਗਾਜ਼ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਐਨ.ਆਰ.ਆਈ ਮਾਮੇਲ ਕੁਲਦੀਪ ਸਿੰਘ ਧਾਲੀਵਾਲ ਵਲੋਂ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਨਾਲ ਵਿਧਾਇਕਾ ਡਾ. ਜੀਵਨਜੋਤ ਕੌਰ, ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਡੀਨ ਵਿਦਿਆਰਥੀ ਭਲਾਈ, ਡਾ. ਅਮਨਦੀਪ ਸਿੰਘ ਇੰਚਾਰਜ਼ ਯੁਵਕ ਭਲਾਈ ਵਿਭਾਗ, ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਸਮੂਹ ਸਹਾਇਕ ਡਾਇਰੈਕਟਰ ਹਾਜ਼ਰ ਸਨ।ਰਵਾਇਤ ਅਨੁਸਾਰ ਸਮਾਂ ਰੋਸ਼ਨ ਕਰਨ ਉਪਰੰਤ ਆਪਣੇ ਵਿਚਾਰ ਪੇਸ਼ ਕਰਦੇ ਹੋਏ ਮੁੱਖ ਮਹਿਮਾਨ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਯੁਵਕ ਸੇਵਾਵਾਂ, ਵਿਭਾਗ ਸਹੀ ਮਾਅਨੇ ਵਿੱਚ ਸਾਕਾਰ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਯੁਵਕ ਮੇਲੇ ਯੁਵਕਾਂ ਨੂੰ ਬਹੁਤ ਵੱਡਾ ਮੰਚ ਪ੍ਰਦਾਨ ਕਰਦੇ ਹਨ।ਅਜਿਹੇ ਮੰਚਾਂ ਤੋਂ ਬਹੁਤ ਵੱਡੇ-ਵੱਡੇ ਕਲਾਕਾਰ ਨਿਕਲ ਕੇ ਸਾਹਮਣੇ ਆਏ ਹਨ।ਉਨ੍ਹਾਂ ਕਿਹਾ ਕਿ ਰਵਾਇਤੀ ਕਲਾਵਾਂ ਰਾਹੀਂ ਅਸੀਂ ਆਪਣੇ ਵਿਰਸੇ ਨਾਲ ਜੁੜਦੇ ਹਾਂ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਵਲੋਂ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਸਰਵੋਤਮ ਕਲਾਕਾਰ ਵਿਦਿਆਰਥੀ ਇਸ ਮੇਲੇ ਵਿੱਚ ਸ਼ਿਰਕਤ ਕਰਨ ਹਿੱਤ ਗੁਰੂ ਨਾਨਕ ਦੇਵ ਯੂਨੀਵਿਰਸਿਟੀ ਪੁੱਜੇ ਹਨ।ਵੱਖ-ਵੱਖ ਕਲਾ ਵੰਨਗੀਆਂ ਵਿੱਚ ਇਨ੍ਹਾਂ ਨੋਜਵਾਨਾਂ ਦੇ ਹੁਨਰ ਨੂੰ ਵੇਖ ਕੇ ਜਿਥੇ ਖੁਸ਼ੀ ਹੁੰਦੀ ਹੈ, ਉਥੇ ਕਲਾ ਪੱਖੋਂ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਆਸ ਵੀ ਬੱਝਦੀ ਹੈ।ਉਨ੍ਹਾਂ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਸ਼ਾਨਾਮੱਤੀ ਇਤਿਹਾਸ ਤੋਂ ਵੀ ਜਾਣੂ ਕਰਵਾਇਆ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media