Wednesday, July 24, 2024

ਪੈਰਾਮਾਉਂਟ ਪਬਲਿਕ ਸਕੂਲ ਵਿਖੇ ਅਥਲੈਟਿਕਸ ਮੀਟ ਦਾ ਆਯੋਜਨ

ਸੰਗਰੂਰ, 26 ਨਵੰਬਰ (ਜਗਸੀਰ ਲੌਂਗੋਵਾਲ) – ਜਿਲ੍ਹਾ ਸੰਗਰੂਰ ਦੀ ਨਾਮਵਰ ਵਿਦਿਅਕ ਸੰਸਥਾ ਪੈਰਾਮਾਉਂਟ ਪਬਲਿਕ ਸਕੂਲ ਚੀਮਾ ਮੰਡੀ ਵਿਖੇ ਅਥਲੈਟਿਕਸ ਮੀਟ ਦੀ ਸ਼ੁਰੂਆਤ ਸਕੂਲ ਪਿ੍ਰੰਸੀਪਲ ਸੰਜੇ ਕੁਮਾਰ ਦੀ ਅਗਵਾਈ ਹੇਠ ਹੋਈ।ਇਸ ਐਥਲੈਟਿਕ ਮੀਟ ਦੌਰਾਨ ਸਕੂਲ ਦੇ ਐਮ.ਡੀ ਜਸਵੀਰ ਸਿੰਘ ਅਤੇ ਮੈਡਮ ਕਿਰਨਪਾਲ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਉਹਨਾਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।ਇਸ ਤੋਂ ਬਾਅਦ ਸਕੂਲ ਦੇ ਚਾਰੇ ਸਦਨਾ ਰਾਵੀ,ਸਤਲੁਜ,ਬਿਆਸ ਅਤੇ ਯਮੁਨਾ ਦੇ ਵਿਦਿਆਰਥੀਆਂ ਵਲੋਂ ਮਾਰਚ ਪਾਸਟ ਕੀਤਾ ਤੇ ਨੈਸ਼ਨਲ ਅਤੇ ਸਟੇਟ ਪੱਧਰ `ਤੇ ਜਿੱਤਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਵਲੋਂ ਮਿਸਾਲ ਦੀ ਰਸਮ ਅਦਾ ਕੀਤੀ ਗਈ।ਐਥਲੈਟਿਕਸ ਮੀਟ ਦੇ ਪਹਿਲੇ ਦਿਨ 100,200, 400 ਮੀਟਰ ਦੌੜਾਂ, ਰਿਲੇਅ ਦੌੜ ਤੇ ਸ਼ਾਟਪੁੱਟ ਕਰਵਾਈ ਗਈ।ਇਸ ਤੋਂ ਇਲਾਵਾ ਨਰਸਰੀ ਅਤੇ ਕੇ.ਜੀ ਜਮਾਤ ਦੇ ਵਿਦਿਆਰਥੀਆਂ ਦੀ ਬੋਰੀ ਰੇਸ, ਸਪੂਨ ਰੇਸ ਅਤੇ ਹਰਡਲ ਰੇਸ ਕਰਵਾਈ ਗਈ।ਇਸ ਮੌਕੇ ਸਮੂਹ ਡੀ.ਪੀ.ਈ, ਕੋਆਰਡੀਨੇਟਰਜ਼, ਸਦਨ ਇੰਚਾਰਜ਼ ਅਤੇ ਸਟਾਫ ਵੀ ਮੌਜ਼ੂਦ ਸੀ।

Check Also

ਤਾਲਮੇਲ ਕਮੇਟੀ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਸ਼ੁਰੂ

ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਵਲੋਂ ਆਪਣਾ ਸਾਲਾਨਾ ਸਮਾਗਮ …