Monday, June 30, 2025
Breaking News

ਪਿੰਗਲਵਾੜਾ ਪਰਿਵਾਰ ਦੀ 68ਵੀਂ ਲੜਕੀ ਦਾ ਅਨੰਦ ਕਾਰਜ਼ ਕਰਵਾਇਆ

ਅੰਮ੍ਰਿਤਸਰ, 30 ਨਵੰਬਰ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਮਾਨਾਂਵਾਲਾ ਬ੍ਰਾਂਚ ਦੇ ਵਿਹੜੇ ਵਿੱਚ ਪਿੰਗਲਵਾੜਾ ਪਰਿਵਾਰ ਦੀ ਲੜਕੀ ਚਰਨਪ੍ਰੀਤ ਕੌਰ ਦਾ ਆਨੰਦ ਕਾਰਜ਼ ਵਿਕਰਮ ਸਿੰਘ ਸਪੁੱਤਰ ਸਵ. ਪ੍ਰਗਟ ਸਿੰਘ ਨਿਵਾਸੀ ਪੁਲਿਸ ਹੈਡ ਕੁਆਟਰ ਪਿੰਡ ਅਟਲਾਂਟਾ ਪੁਆਇੰਟ ਪੋਰਟ ਬਲੇਅਰ, ਅੰਡੇਮਾਨ ਤੇ ਨਿਕੋਬਾਰ ਆਈਲੈਂਡਜ਼ ਨਾਲ ਅੱਜ ਵੀਰਵਾਰ ਨੂੰ ਗੁਰਦੁਆਰਾ ਸਾਹਿਬ ਮਾਨਾਂਵਾਲਾ ਬ੍ਰਾਂਚ ਪਿੰਗਲਵਾੜਾ ਵਿਖੇ ਹੋਇਆ।ਇਹ ਪਿੰਗਲਵਾੜਾ ਪਰਿਵਾਰ ਦੀ 68ਵੀਂ ਲੜਕੀ ਦਾ ਆਨੰਦ ਕਾਰਜ਼ ਹੈ।
ਸੁਭਾਗ ਜੋੜੀ ਨੂੰ ਪਿੰਗਲਵਾੜਾ ਸੰਸਥਾ ਮੁਖੀ ਡਾ. ਇੰਦਰਜੀਤ ਕੌਰ, ਮੀਤ-ਪ੍ਰਧਾਨ ਡਾ. ਜਗਦੀਪਕ ਸਿੰਘ, ਰਾਜਬੀਰ ਸਿੰਘ ਮੈਂਬਰ, ਹਰਜੀਤ ਸਿੰਘ ਅਰੋੜਾ ਮੈਂਬਰ, ਬੀਬੀ ਪ੍ਰੀਤਇੰਦਰਜੀਤ ਕੌਰ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ, ਪ੍ਰਸ਼ਾਸਕ, ਪਰਮਿੰਦਰਜੀਤ ਸਿੰਘ ਭੱਟੀ ਸਹਿ ਪ੍ਰਸ਼ਾਸ਼ਕ, ਸਰਦਾਰਨੀ ਸੁਰਿੰਦਰ ਕੌਰ ਭੱਟੀ, ਅਮਰਜੀਤ ਸਿੰਘ ਗਿੱਲ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਜੈ ਸਿੰਘ ਸਹਿ ਪ੍ਰਸ਼ਾਸਕ ਮਾਨਾਂਵਾਲਾ, ਤਿਲਕ ਰਾਜ ਜਨਰਲ ਮੈਨੇਜਰ, ਰਜਿੰਦਰਪਾਲ ਸਿੰਘ ਡਾਇਰੈਕਟਰ ਡੈਫ ਸਕੂਲ, ਗੁਲਸ਼ੰਨ ਰੰਜ਼ਨ ਮੈਡੀਕਲ ਸੋਸ਼ਲ ਵਰਕਰ, ਯੋਗੇਸ਼ ਸੂਰੀ, ਬਾਵਾ ਸਿੰਘ ਢਿੱਲੋਂ ਹਾਂਗਕਾਂਗ ਵਾਲੇ, ਗੁਰਨੈਬ ਸਿੰਘ, ਹਰਤੇਜਪਾਲ ਕੌਰ ਹਰਪਾਲ ਸਿੰਘ ਕੇਅਰ ਟੇਕਰ, ਡਾ. ਨਿਰਮਲ ਸਿੰਘ, ਨਰਿੰਦਰਪਾਲ ਸਿੰਘ ਸੋਹਲ, ਸਮੂਹ ਵਾਰਡ ਇੰਚਾਰਜ਼, ਹੋਸਟਲ ਇੰਚਾਰਜ਼ ਅਤੇ ਹੋਰ ਸਖਸ਼ੀਅਤਾਂ ਨੇ ਆਸ਼ੀਰਵਾਦ ਦਿੱਤਾ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …