Sunday, August 2, 2026

ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਕੈਰੀਅਰ ਕੌਂਸਲਿੰਗ ਸੈਸ਼ਨ ਕਰਵਾਇਆ

ਅੰਮ੍ਰਿਤਸਰ, 30 ਨਵੰਬਰ (ਜਗਦੀਪ ਸਿੰਘ) – ਸਥਾਨਕ ਵੇਰਕਾ ਬਾਈਪਾਸ ਸਥਿਤ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਪ੍ਰਧਾਨਗੀ ‘ਚ ਬਾਰਹਵੀਂ ਕਲਾਸ ਦੇ ਵਿਦਿਆਰਥੀਆਂ ਦੇ ਮਾਰਗਦਰਸ਼ਨ ਲਈ ਕੈਰੀਅਰ ਕੌਸਲਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ।ਕਾਲਜ ਦੇ ਫਿਜ਼ੀਕਲ ਅਤੇ ਇਲੈਕਟਰਾਨਿਕਸ ਵਿਭਾਗ ਮੁਖੀ ਅਤੇ ਸਹਿਯੋਗੀ ਅਧਿਆਪਕ ਡਾ. ਸਮੀਰ ਕਾਲੀਆ ਅਤੇ ਜੁਆਲੋਜੀ ਵਿਸ਼ੇ ਦੇ ਸਹਿਯੋਗੀ ਅਧਿਆਪਕ ਡਾ. ਨੀਰਜ਼ ਗੁਪਤਾ ਮੁੱਖ ਬੁਲਾਰੇ ਸਨ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਮਹਿਮਾਨਾਂ ਦਾ ਪੌਦੇ ਦੇ ਕੇ ਸਵਾਗਤ ਕੀਤਾ।
ਡਾ. ਸਮੀਰ ਕਾਲਿਆ ਅਤੇ ਡਾ. ਨੀਰਜ ਗੁਪਤਾ ਨੇ ਬੱਚਿਆਂ ਨੂੰ ਕਿਹਾ ਕਿ ਉਨਾਂ ਦੇ ਸਾਹਮਣੇ ਅਨਗਿਣਤ ਮਾਰਗ ਹਨ, ਜਿੰਨਾਂ ‘ਤੇ ਚੱਲ ਕੇ ਉਹ ਆਪਣੇ ਜੀਵਨ ‘ਚ ਸਫਲਤਾ ਪ੍ਰਾਪਤ ਕਰ ਸਕਦੇ ਹਨ।ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਪਣੀ ਯੋਗਤਾ ਨੂੰ ਪਛਾਨਣਾ ਹੋਵੇਗਾ।ਉਨਾਂ ਨੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਦੇ ਹੋਣਹਾਰ ਵਿਦਿਆਰਥੀਆਂ ਅਤੇ ਖਾਸਕਰ ਸਭ ਤੋਂ ਛੋਟੀ ਉਮਰ ਦੇ ਕਰੋੜਪਤੀ ਜੇਤੂ ਜਸਕਰਨ ਸਿੰਘ ਦਾ ਉਦਾਹਰਣ ਦਿੱਤਾ, ਜੋ ਪੰਜਾਬ ਦੇ ਪਿੱਛੜੇ ਤੇ ਸਰਹੱਦੀ ਖੇਤਰ ਦੇ ਪਿੰਡ ਦਾ ਰਹਿਣ ਵਾਲਾ ਸੀ।ਉਸ ਨੇ ਆਪਣੀ ਯੋਗਤਾ ਸਦਕਾ ਵੱਡਾ ਇਨਾਮ ਹਾਸਲ ਕੀਤਾ ਅਤੇ ਦੇਸ਼ ਭਰ ‘ਚ ਪ੍ਰਸਿੱਧੀ ਪ੍ਰਾਪਤ ਕੀਤੀ।ਡੀ.ਏ.ਵੀ ਕਾਲਜ ਦੇ ਹੀ ਅਭਿਸ਼ੇਕ ਅਤੇ ਅਰਸ਼ਦੀਪ ਸਿੰਘ ਨੇ ਕ੍ਰਿਕਟ ਦੀ ਖੇਡ ਵਿੱਚ ਆਪਣਾ ਤੇ ਕਾਲਜ ਦਾ ਨਾਮ ਰੁਸ਼ਨਾਇਆ।ਵਿਗਿਆਨ ਤੇ ਵਪਾਰ ਦੇ ਆਧਾਰ ‘ਤੇ ਵਿਦਿਆਰਥੀ ਕਿਹੜੇ-ਕਿਹੜੇ ਖੇਤਰ ਵਿੱਚ ਆਪਣਾ ਭਵਿਖ ਬਣਾ ਸਕਦੇ ਹਨ, ਇਸ ਬਾਰੇ ਦੋਨੋ ਬੁਲਾਰਿਆਂ ਨੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਸੈਸ਼ਨ ਵਿੱਚ ਬਾਰਹਵੀਂ ਦੇ ਲਗਭਗ 200 ਵਿਦਿਆਰਥੀ ਇਸ ਸਮੇਂ ਹਾਜ਼ਰ ਸਨ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਡਾ. ਸਮੀਰ ਕਾਲੀਆ ਅਤੇਂ ਡਾ. ਨੀਰਜ ਗੁਪਤਾ ਦਾ ਧੰਨਵਾਦ ਕੀਤਾ ।

Check Also

DAV Public School Observes Bal Gangadhar Tilak  Martyrdom Day

Amritsar, August 2 (Punjab Post Bureau) – DAV Public School Lawrence Road Amritsar solemnly observed …