Monday, August 24, 2026

ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਬ੍ਰਾਂਚ ਵਿਖੇ 12ਵੀਆਂ ਯੂਨੀਫਾਈਡ ਖੇਡਾਂ ਕਰਵਾਈਆਂ

ਅੰਮ੍ਰਿਤਸਰ, 7 ਦਸੰਬਰ (ਜਗਦੀਪ ਸਿੰਘ) – ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਬ੍ਰਾਂਚ ਵਿਖੇ 12ਵੀਆਂ ਯੂਨੀਫਾਈਡ ਖੇਡਾਂ ਚੰਦਰ ਸ਼ੇਖਰ ਕੋਹਲੀ ਅਮਰੀਕਾ ਦੇ ਸਹਿਯੋਗ ਨਾਲ ਪਿੰਗਲਵਾੜਾ ਸੰਸਥਾ ਅਧੀਨ ਚੱਲਦੇ ਤਿੰਨ ਸਕੂਲਾਂ ਭਗਤ ਪੂਰਨ ਸਿੰਘ ਆਦਰਸ਼ ਸਕੂਲ, ਭਗਤ ਪੂਰਨ ਸਿੰਘ ਸਕੂਲ ਫਾਰ ਦਿ ਡੈਫ ਅਤੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਖਿਡਾਰੀਆਂ ਵਿੱਚ ਕਰਵਾਈਆਂ ਗਈਆਂ।ਇਨ੍ਹਾਂ ਖੇਡਾਂ ਵਿੱਚ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਕੁੰਵਰ ਵਿਜੈ ਪ੍ਰਤਾਪ ਸਿੰਘ ਵਿਧਾਇਕ ਅੰਮ੍ਰਿਤਸਰ ਨੇ ਅਦਾ ਕਰਕੇ ਖੇਡਾਂ ਦੀ ਸ਼ੁਰੂਆਤ ਕੀਤੀ।ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੈਸਟ ਆਫ ਆਨਰ ਸਨ।ਕਮਿਸ਼ਨਰ ਭੁੱਲਰ ਨੇ ਕਿਹਾ ਕਿ ਉਹ ਪਿੰਗਲਵਾੜਾ ਦੇ ਸੇਵਾ ਕਾਰਜ਼ਾਂ ਨੂੰ ਜਾਣ ਕੇ ਬੜੇ ਪ੍ਰਭਾਵਿਤ ਹੋਏ ਹਨ ਅਤੇ ਇਉਂ ਮਹਿਸੂਸ ਕਰਦੇ ਹਨ ਜਿਵੇਂ ਰੱਬ ਦੇ ਘਰ ਆਏ ਹੋਣ।ਡਾ: ਇੰਦਰਜੀਤ ਕੌਰ ਨੇ ਆਏੇ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਯੋਗਾ ਅਤੇ ਗੱਤਕਾ ਪੇਸ਼ ਕਰਕੇ ਬੱਚਿਆਂ ਨੇ ਦਰਸ਼ਕਾਂ ਨੂੰ ਕੀਲ ਲਿਆ।25-50 ਮੀਟਰ ਰੇਸ, ਵੀਲ੍ਹ ਚੇਅਰ ਰੇਸ, ਲੋਂਗ ਜੰਪ, ਰਿਲੇਅ ਰੇਸ, ਰੱਸਾਕੱਸੀ ਆਦਿ ਖੇਡਾਂ ਵਿੱਚ ਤਿੰਨਾਂ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ।ਬੱਚਿਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਦਾ ਪ੍ਰਦਰਸ਼ਨ ਵੀ ਕੀਤਾ ਗਿਆ।ਜੇਤੂ ਬੱਚਿਆਂ ਨੂੰ ਮੈਡਲ ਅਤੇ ਵਲੰਟੀਅਰ ਨੂੰ ਟਰਾਫੀਆਂ ਵੰਡੀਆਂ ਗਈਆਂ।
ਇਸ ਮੌਕੇ ਡਾ: ਜਗਦੀਪਕ ਸਿੰਘ, ਮੁਖਤਾਰ ਸਿੰਘ ਗੁਰਾਇਆ, ਹਰਜੀਤ ਸਿੰਘ ਅਰੋੜਾ, ਸ੍ਰੀਮਤੀ ਪ੍ਰੀਤਇੰਦਰ ਕੌਰ, ਕਰਨਲ ਦਰਸ਼ਨ ਸਿੰਘ ਬਾਵਾ, ਪਰਮਿੰਦਰ ਸਿੰਘ ਭੱੱਟੀ, ਡਾ: ਇੰਦਰਜੀਤ ਕੌਰ, ਗੁਲਸ਼ਨ ਰੰਜਨ, ਪ੍ਰਿੰ. ਨਰੇਸ਼ ਕਾਲੀਆ, ਪ੍ਰਿੰ. ਦਲਜੀਤ ਕੌਰ, ਪ੍ਰਿੰ. ਅਨੀਤਾ ਬੱਤਰਾ, ਸੁਨੀਤਾ ਨਈਅਰ, ਸੁਰਿੰਦਰ ਕੌਰ ਭੱਟੀ, ਨਰਿੰਦਰਪਾਲ ਸਿੰਘ ਸੋਹਲ, ਡਾ. ਅਮਰਜੀਤ ਸਿੰਘ ਗਿੱਲ, ਜੈ ਸਿੰਘ, ਤਿਲਕ ਰਾਜ, ਯੋਗੇਸ਼ ਸੂਰੀ, ਮਿ: ਬਿੱਲਾ ਕੋਹਲੀ, ਮਿ: ਸ਼ਾਮ ਕੋਹਲੀ, ਨਰਿੰਦਰ ਕੌਰ ਕੋਹਲੀ, ਰਜਿੰਦਰਪਾਲ ਸਿੰਘ, ਗੁਰਨਾਇਬ ਸਿੰਘ, ਜਤਿੰਦਰ ਸੈਣੀ, ਵਿਕਰਮ ਕੋਹਲੀ, ਸ਼ਾਮ ਕੋਹਲੀ, ਚੰਦਰ ਕੋਹਲੀ, ਨਰਿੰਦਰ ਕੋਹਲੀ, ਅਜਾਦ ਕੋਹਲੀ, ਕਬੀਰ ਕੋਹਲੀ, ਸਾਹਿਲ ਕੋਹਲੀ, ਸੰਦੀਪ ਸੈਣੀ ਅਤੇ ਵੱਖ-ਵੱਖ ਬ੍ਰਾਂਚਾਂ ਦੇ ਇੰਚਾਰਜ਼ ਹਾਜ਼ਰ ਸਨ।ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਵੰਡੀ ਗਈ।

 

 

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …