Thursday, June 11, 2026

ਲਾਇਨਜ਼ ਕਲੱਬ ਸੁਨਾਮ ਵਲੋਂ ਮੈਗਾ ਕੈਂਸਰ ਚੈਕਅੱਪ ਕੈਂਪ ਦਾ ਆਯੋਜਨ

ਸੰਗਰੂਰ, 8 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਸ਼ਹੀਦ ਊਧਮ ਸਿੰਘ ਕਾਲਜ ਵਿਖੇ ਮੈਗਾ ਕੈਂਸਰ ਚੈਕਅੱਪ ਕੈਂਪ ਲਗਾਇਆ ਗਿਆ।ਇਸ ਵਿੱਚ ਲਾਇਨ ਮਨਪ੍ਰੀਤ ਸਿੰਘ (ਮਨੀ) ਵੜੈਚ ਵਲੋਂ ਆਪਣੇ ਦਾਦਾ ਅਵਤਾਰ ਸਿੰਘ ਨੰਬਰਦਾਰ ਦੀ ਯਾਦ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।ਵਰਡ ਕੈਂਸਰ ਕੇਅਰ (ਕੁਲਵੰਤ ਸਿੰਘ ਧਾਲੀਵਾਲ) ਦੀ ਟੀਮ ਵਲੋਂ ਪਹੁੰਚ ਕੇ ਮਰੀਜ਼ਾਂ ਦਾ ਚੈਕਅਪ ਕੀਤਾ ਗਿਆ।ਜਿਸ ਵਿੱਚ ਔਰਤਾਂ ਮਰਦਾਂ ਦੀ ਕੈਂਸਰ ਸਰੀਰਕ ਜਾਂਚ ਕੀਤੀ ਗਈ।ਹੱਡੀਆਂ ਦੇ ਟੈਸਟ, ਮਰਦ ਔਰਤਾਂ ਦੇ ਬਲੱਡ ਕੈਂਸਰ ਦੀ ਜਾਂਚ ਅਤੇ ਕੈਂਸਰ ਦੇ ਮਰੀਜ਼ਾਂ ਨੂੰ ਇਲਾਜ਼ ਲਈ ਸਹੀ ਸਲਾਹ ਦਿੱਤੀ ਗਈ।ਸ਼ੂਗਰ, ਬਲੱਡ ਪ੍ਰੈਸ਼ਰ ਸਬੰਧੀ ਦਵਾਈਆਂ ਮੁਫਤ ਦਿੱਤੀਆਂ ਗਈਆਂ।ਕੈਂਪ ਵਿੱਚ 700 ਦੇ ਕਰੀਬ ਮਰੀਜ਼ਾਂ ਦਾ ਟੈਸਟ ਕੀਤਾ ਗਿਆ।ਕੈਂਸਰ ਦੇ ਸਾਰੇ ਟੈਸਟ ਮੋਬਾਇਲ ਲੈਬ ਰਾਹੀਂ ਮੌਕੇ ‘ਤੇ ਹੀ ਕੀਤੇ ਗਏ।ਲਾਇਨ ਮਨਪ੍ਰੀਤ ਸਿੰਘ (ਮਨੀ ਐਮ ਸੀ) ਅਤੇ ਲਾਇਨਜ ਕਲੱਬ ਦੇ ਡਿਸਟ੍ਰਿਕਟ ਗਵਰਨਰ ਲਾਇਨ ਰਾਵਿੰਦਰ ਸਾਗਰ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸਿਰਕਤ ਕੀਤੀ।
ਇਸ ਮੌਕੇ ਮੈਡੀਕਲ ਹੈਲਪਲਾਇਨ ਲਾਇਨਜ਼ ਕਲੱਬ ਸੁਨਾਮ ਦੇ ਸਾਰੇ ਮੈਂਬਰ ਖਜ਼ਾਨਚੀ ਲਾਇਨ ਰਾਜੀਵ ਸਿੰਗਲਾ, ਜਗਰੂਪ ਸਿੰਘ, ਵਿਕਾਸ ਕੁਮਾਰ, ਸ਼ਾਮ ਸਿੰਘ, ਸੁਭਮ ਗਰਗ, ਧਨਜੇ ਬਾਂਸਲ, ਰਾਕੇਸ਼ ਕੁਮਾਰ, ਰਮਨ ਗਰਗ ਆਦਿ ਮੈਂਬਰ ਅਤੇ ਲਾਇਨਜ਼ ਕਲੱਬ ਸੁਨਾਮ ਦੀ ਸਾਰੀ ਟੀਮ ਜ਼ੋਨ ਚੇਅਰਪਰਸਨ ਬਲਵਿੰਦਰ ਬਾਂਸਲ, ਵਾਇਸ ਪ੍ਰਧਾਨ ਮੁਕੇਸ਼ ਬਾਂਸਲ ਅਤੇ ਕੁਲਦੀਪ ਗਰਗ ਤੇ ਜੋਆਇਟ ਸੈਕੇਟਰੀ ਰਾਜੇਸ਼ ਗਰਗ ਮੌਜ਼ੂਦ ਸਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …