ਭੀਖੀ, 8 ਦਸੰਬਰ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ (ਸੀਨੀ. ਸੈਕਡਰੀੰ) ਭੀਖੀ ਵਿਖੇ ਸੇਠ ਸ਼੍ਰੀ ਤਾਰਾ ਚੰਦ ਜੀ ਦੀ 31ਵੀ
ਬਰਸੀ ਮੌਕੇ ਸਮੂਹ ਮੈਨੇਜਮੈਂਟ ਕਮੇਟੀ ਨੇ ਸਰਧਾਂਜਲੀ ਦਿੱਤੀ।ਉਹਨਾਂ ਦੀ ਬਰਸੀ ਦੇ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਸੀਨੀਅਰ ਵਇਸ ਪ੍ਰਧਾਨ ਬ੍ਰਿਜ ਲਾਲ ਨੇ ਬੱਚਿਆਂ ਨੂੰ ਤਾਰਾ ਚੰਦ ਜੀ ਦੇ ਜੀਵਨ ਅਤੇ ਸਕੂਲ ਲਈ ਦਿੱਤੇ ਯੋਗਦਾਨ ਬਾਰੇ ਚਾਨਣਾ ਪਾਇਆ, ਜਿਸ ਕਾਰਨ ਸਕੂਲ ਦਾ ਨਾਮ ਸ਼੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਰੱਖਿਆ ਗਿਆ।ਉਹਨਾਂ ਨੇ ਦੱਸਿਆ ਕਿ ਸੇਠ ਸ਼੍ਰੀ ਤਾਰਾ ਚੰਦ ਜੀ ਸਕੂਲ ਨੇ ਵਿੱਦਿਆ ਮੰਦਰ ਨੂੰ ਸ਼ੁਰੂ ਕਰਨ ਵਿੱਚ ਯੋਗਦਾਨ ਪਾਇਆ।ਇਸ ਸਕੂਲ ਦੀ ਸੁਰੂਆਤ ਧਰਮਸ਼ਾਲਾ ਵਿੱਚ ਕੀਤੀ ਗਈ ਸੀ।ਇਲਾਕੇ ਦੀ ਸਿੱਖਿਆ ਪ੍ਰਤੀ ਰੁਚੀ ਨੂੰ ਦੇਖਦੇ ਹੋਏ ਸੇਠ ਸ਼੍ਰੀ ਤਾਰਾ ਚੰਦ ਜੀ ਨੇ ਸਕੂਲ ਬਣਾਉਣ ਲਈ ਸਾਲ 1989 ਵਿੱਚ ਜ਼ਮੀਨ ਅਤੇ ਰਕਮ ਦਾਨ ਵਜੋਂ ਦਿੱਤੇ।ਜਿਸ ਦੇ ਫਲਸਰੂਪ ਅੱਜ ਸ਼੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਇਲਾਕੇ ਦਾ ਨਾਮਵਰ ਸਕੂਲ ਹੈ।ਸਕੂਲ ਮੈਨੇਜਮੈਂਟ ਵਾਇਸ ਪ੍ਰਧਾਨ ਪਰਸੋਤਮ ਮੱਤੀ ਨੇ ਬੱਚਿਆਂ ਨੂੰ ਪੜ੍ਹਾਈ ਕਰਕੇ ਜ਼ਿੰਦਗੀ ਵਿੱਚ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ।ਕਮੇਟੀ ਪ੍ਰਧਾਨ ਸਤੀਸ਼ ਕੁਮਾਰ, ਪ੍ਰਬੰਧਕ ਅੰਮ੍ਰਿਤ ਲਾਲ, ਮੈਂਬਰ ਐਡਵੋਕੇਟ ਮਨੋਜ ਕੁਮਾਰ ( ਪੋਤਰੇ ਸੇਠ ਤਾਰਾ ਚੰਦ ਜੀ), ਮੱਖਣ ਲਾਲ, ਅਸ਼ੋਕ ਜੈਨ, ਰਾਕੇਸ਼ ਕਾਲਾ ਜੀ, ਸਕੂਲ ਪ੍ਰਿੰਸੀਪਲ, ਵਿਦਆਰਥੀਆਂ ਅਤੇ ਸਮੂਹ ਸਟਾਫ ਨੇ ਸੇਠ ਤਾਰਾ ਚੰਦ ਜੀ ਨੂੰ ਫੁੱਲ ਭੇਟ ਕਰਕੇ ਸਰਧਾਂਜਲੀ ਦਿੱਤੀ।ਸਕੂਲ ਦੇ ਬੱਚਿਆਂ ਵਲੋਂ ਭਜਨ ਅਤੇ ਸ਼ਬਦ ਕੀਰਤਨ ਕੀਤਾ ਗਿਆ।
Punjab Post Daily Online Newspaper & Print Media