ਸੰਗਰੂਰ, 12 ਦਸੰਬਰ (ਜਗਸੀਰ ਲੌਂਗੋਵਾਲ) – ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਪਿੰਡ
ਇਕਾਈ ਦੁੱਗਾਂ ਦੇ ਪ੍ਰਧਾਨ ਗੁਲਜ਼ਾਰ ਸਿੰਘ ਬੀਤੀ ਰਾਤ ਸਵਰਗ ਸਿਧਾਰ ਗਏ।ਅੱਜ ਸਵੇਰੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਅਤੇ ਬੀ,ਕੇ,ਯੂ (ਡਕੌਂਦਾ-ਧਨੇਰ) ਦੇ ਆਗੂਆਂ ਤੇ ਵਰਕਰਾਂ ਨੇ ਉਨ੍ਹਾਂ ਨੂੰ ਭਰੇ ਮਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ।ਅੰਤਿਮ ਸੰਸਕਾਰ ਸਮੇਂ ਹਾਜ਼ਰ ਜਥੇਬੰਦੀ ਸੂਬਾ ਕਮੇਟੀ ਮੈਂਬਰ ਸਾਹਿਬ ਸਿੰਘ ਬਡਬਰ, ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾਂ, ਜਿਲ੍ਹਾ ਜਨਰਲ ਸਕੱਤਰ ਜਗਤਾਰ ਸਿੰਘ ਦੁੱਗਾਂ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਦੁੱਗਾਂ, ਬਲਾਕ ਪ੍ਰਧਾਨ ਰਣਧੀਰ ਸਿੰਘ ਭੱਟੀਵਾਲ ਤੇ ਬਲਾਕ ਆਗੂ ਮੇਜਰ ਸਿੰਘ ਬਾਲੀਆਂ ਨੇ ਕਿਹਾ ਕਿ ਸਾਥੀ ਗੁਲਜ਼ਾਰ ਸਿੰਘ ਅਤਿ ਦਾ ਮਿਹਨਤੀ ਕਿਸਾਨ ਆਗੂ ਸੀ।ਪਿੰਡ ਅਤੇ ਇਲਾਕੇ ਦੇ ਲੋਕਾਂ ਦੇ ਮਨਾਂ ਵਿੱਚ ਉਸ ਪ੍ਰਤੀ ਅੰਤਾਂ ਦਾ ਸਤਿਕਾਰ ਸੀ।ਇਸੇ ਕਰਕੇ ਹੀ ਉਸ ਦੀ ਅਗਵਾਈ ਵਿੱਚ ਪਿੰਡ ਦੁੱਗਾਂ ਦੀ ਇਕਾਈ ਨੇ ਦਿੱਲੀ ਦੇ ਬਾਰਡਰਾਂ ‘ਤੇ ਚੱਲੇ ਮਹਾਨ ਕਿਸਾਨ ਸੰਘਰਸ਼ ਵਿੱਚ ਵੱਡਾ ਹਿੱਸਾ ਪਾਇਆ ਸੀ।
ਇਸ ਮੌਕੇ ਬਲਾਕ ਆਗੂ ਗੁਰਚਰਨ ਸਿੰਘ ਕਾਤਰੋਂ, ਦਰਸ਼਼ਨ ਸਿੰਘ ਦੁੱਗਾਂ, ਮਹਿੰਦਰ ਸਿੰਘ ਮਾਝੀ, ਕੁਲਵਿੰਦਰ ਸਿੰਘ ਘਰਾਚੋਂ, ਦਵਿੰਦਰ ਸਿੰਘ ਭਵਾਨੀਗੜ੍ਹ, ਰਾਮ ਸਿੰਘ ਬਾਲਦ ਕਲਾਂ ਆਦਿ ਕਿਸਾਨ ਆਗੂ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media