ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵਲੋਂ ਪ੍ਰੋਪ੍ਰੀਓਸੈਪਟਿਵ ਨਿਊਰੋਮਸਕੂਲਰ ਫੈਸਿਲੀਟੇਸ਼ਨ’
(ਪੀ.ਐਨ.ਐਫ਼) ਵਿਸ਼ੇ ’ਤੇ 2 ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਕੀਤਾ ਗਿਆ।ਵਿਭਾਗ ਮੁੱਖੀ ਮਨੂ ਵਿਸ਼ਿਸ਼ਟ ਨੇ ਏਮਜ਼, ਨਵੀਂ ਦਿ ਲੀ ਤੋਂ ਮੁੱਖ ਬੁਲਾਰੇ ਵਜੋਂ ਪੁੱਜੇ ਸੀਨੀਅਰ ਫਿਜ਼ੀਓਥੈਰੇਪਿਸਟ ਡਾ. ਹਰਪ੍ਰੀਤ ਸਿੰਘ ਦਾ ਸਵਾਗਤ ਕੀਤਾ।
ਡਾ. ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨਾਲ ਸਰੀਰ ਦੇ ਵੱਖ-ਵੱਖ ਅੰਗਾਂ ’ਤੇ ਬੁਨਿਆਦੀ ਸੰਕਲਪਾਂ, ਮੁਲਾਂਕਣ ਅਤੇ ਵੱਖ-ਵੱਖ ਪ੍ਰੋਪ੍ਰੀਓਸੈਪਟਿਵ ਨਿਊਰੋਮਸਕੂਲਰ ਫੈਸੀਲੀਟੇਸ਼ਨ ਤਕਨੀਕਾਂ ਦੀ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ।ਵਿਦਿਆਰਥੀਆਂ ਨੇ ਪੀ.ਐਨ.ਐਫ਼ ਦੀਆਂ ਤਕਨੀਕਾਂ ’ਤੇ ਅਭਿਆਸ ਕੀਤਾ।ਡਾ. ਮਹਿਲ ਸਿੰਘ ਨੇ ਵਿਭਾਗ ਮੁਖੀ ਡਾ. ਮਨੂ ਅਤੇ ਬਾਕੀ ਸਟਾਫ਼ ਮੈਂਬਰਾਂ ਨੂੰ ਵਿਦਿਆਰਥੀਆਂ ਦੇ ਗਿਆਨ ’ਚ ਵਾਧੇ ਲਈ ਅਜਿਹਾ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ।
ਡਾ: ਮਨੂ ਨੇ ਦੱਸਿਆ ਕਿ ਸਰੀਰ ਦੇ ਵੱਖ-ਵੱਖ ਅੰਗਾਂ ਸਬੰਧੀ ਸਮੱਸਿਆਵਾਂ ’ਤੇ ਪੀ.ਐਨ.ਐਫ ਦੀਆਂ ਤਕਨੀਕਾਂ ਨੂੰ ਹੱਥੀਂ ਸਿੱਖਣ ਦੀ ਅਹਿਮੀਅਤ ਨੂੰ ਧਿਆਨ ’ਚ ਰੱਖਦੇ ਹੋਏ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ’ਚ ਬੀ.ਪੀ.ਟੀ ਅਤੇ ਐਮ.ਪੀ.ਟੀ ਦੇ ਕਰੀਬ 46 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਡਾ. ਅਮਨ ਨਵਨੀਤ ਕੌਰ, ਡਾ. ਵਰਿੰਦਰ ਕੌਰ, ਡਾ. ਜੋਬਨਦੀਪ ਸਿੰਘ, ਡਾ. ਚਿਤਵਨਜੀਤ ਕੌਰ, ਡਾ. ਅਮਨਪ੍ਰੀਤ ਕੌਰ, ਡਾ. ਕੁਲਵੰਤ ਕੌਰ, ਡਾ. ਮਾਨਸੀ ਤੁਲੀ ਆਦਿ ਸਟਾਫ਼ ਹਾਜ਼ਰ ਸੀ।
Check Also
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …
Punjab Post Daily Online Newspaper & Print Media