Friday, October 18, 2024

ਜਲ ਨਿਵੇਸ਼ ਅਤੇ ਪਾਣੀ ਉਪਯੋਗਤਾ ਬਾਰੇ ਓਰੀਐਂਟੇਸ਼ਨ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ) – ਫੰਸ਼ੀਫ ਅਧੀਨ ਸਥਾਨਕ ਹੋਟਲ ਵਿਖੇ ਆਯੋਜਿਤ ਕੀਤੀ ਵਰਕਸ਼ਾਪ ਨਵੀਂ ਬਣੀ ਯੂਟੀਲਿਟੀ ਕੰਪਨੀ ਅੰਮ੍ਰਿਤਸਰ ਅਰਬਨ ਵਾਟਰ ਐਂਡ ਵੇਸਟ ਵਾਟਰ ਮੈਨੇਜਮੈਂਟ ਲਿਮ. ਅਤੇ ਨਗਰ ਨਿਗਮ ਅੰਮ੍ਰਿਤਸਰ ਦੁਆਰਾ ਕਰਵਾਈ ਗਈ।ਇਸ ਵਰਕਸ਼ਾਪ ਨੂੰ ਵਿਸ਼ਵ ਬੈਂਕ/ ਦੁਆਰਾ ਫੰਡਿੱਤ ਕੀਤਾ ਗਿਆ।
ਵਰਕਸ਼ਾਪ ਦਾ ਮੁੱਖ ਉਦੇਸ਼ ਨਗਰ ਨਿਗਮ ਅਤੇ ਲੁਧਿਆਣਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਜਲ ਨਿਵੇਸ਼ ਅਤੇ ਪਾਣੀ ਦੀ ਉਪਯੋਗਤਾ ਬਾਰੇ ਓਰੀਐਂਟੇਸ਼ਨ ਸੀ।ਵਰਕਸ਼ਾਪ ਦੀ ਪ੍ਰਧਾਨਗੀ ਕਾਰਜ਼ਕਾਰੀ ਕਮਿਸ਼ਨਰ ਹਰਦੀਪ ਸਿੰਘ, ਲਤਾ ਚੋਹਾਨ ਨੇ ਕੀਤੀ।ਜਿਸ ਵਿੱਚ ਮੁਹੰਮਦ ਇਸ਼ਫਾਕ ਸੇਵਾਮੁਕਤ ਡਾ. ਆਈ.ਏ.ਐਸ, ਨਿਵਾਸ ਰਾਓ ਰਾਮਨਾਜਮ ਐਸ.ਆਰ, ਦੀਪ ਪਠੰਕ ਆਨੰਦ ਜਲਕਾਮ, ਵਿਸ਼ਵ ਬੈਂਕ ਤੋਂ ਸੁਮਿਤ ਸਿੰਘ ਆਦਿ ਹਾਜ਼ਰ ਸਨ।
ਇਸ ਵਰਕਸ਼ਾਪ ਵਿੱਚ ਕਾਰਜ਼ਕਾਰੀ ਕਮਿਸ਼ਨਰ ਹਰਦੀਪ ਸਿੰਘ ਨੇ ਦੱਸਿਆ ਕਿ ਹਰੇਕ ਸਰਕਾਰ ਦਾ ਮੁੱਖ ਮਨੋਰਥ ਆਪਣੇ ਨਾਗਰਿਕਾਂ ਨੂੰ ਪੀਣ ਵਾਲਾ ਸ਼ੂੱਧ ਪਾਣੀ ਮੁਹੱਈਆ ਕਰਵਾਉਣਾ ਹੈ ਅਤੇ ਇਸ ਵਾਟਰ ਯੂਟੀਲਿਟੀ ਕੰਪਨੀ ਦੇ ਗਠਨ ਨਾਲ ਸ਼ਹਿਰ ਵਾਸੀਆਂ ਨੂੰ ਪੀਣ ਵਾਲਾ ਪਾਣੀ ਦੀ 24 ਘੰਟੇ ਨਿਰਵਿਘਨ ਸਪਲਾਈ ਲਈ ਟੈਂਕ, ਵਾਟਰ ਟਰੀਟਮੈਂਟ ਪਲਾਂਟ ਅਤੇ ਪਾਣੀ ਦੇ ਭੰਡਾਰ ਤੋਂ ਕੀਤੀ ਜਾਵੇਗੀ।ਇਸ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਅਤੇ ਦੂਸ਼ਿਤ ਪਾਣੀ ਸਬੰਧੀ ਨਾਗਰਿਕਾਂ ਦੀ ਮੁੱਖ ਸ਼ਿਕਾਇਤ ਵੀ ਘਟ ਜਾਵੇਗੀ।ਲੋਕਾਂ ਨੂੰ ਆਪਣੇ ਘਰਾਂ ਵਿੱਚ ਵਾਟਰ ਪਿਊਰੀਫਾਇਰ ਲਗਾਉਣ ਅਤੇ ਲੋਕਾਂ ਨੂੰ ਸਬਮਰਸੀਬਲ ਪੰਪ ਲਗਾਉਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਪਹਿਲਾਂ ਤੋਂ ਹੀ ਜਲ ਸਪਲਾਈ ਅਤੇ ਸੀਵਰੇਜ ਵਿਭਾਗ ਵਿੱਚ ਕੰਮ ਕਰ ਰਹੇ ਸਟਾਫ ਨੂੰ ਇਸ ਕੰਪਨੀ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।ਜਿਸ ਨਾਲ ਉਨ੍ਹਾਂ ਉਨ੍ਹਾਂ ਨੂੰ ਮਿਲ ਰਹੇ ਦੇ ਸੇਵਾ ਲਾਭਾਂ `ਤੇ ਕੋਈ ਅਸਰ ਨਹੀਂ ਪਵੇਗਾ। ਇਹ ਵਾਟਰ ਯੂਟਿਲਿਟੀ ਕੰਪਨੀ ਆਪਣੇ ਬਜ਼ਟ ਅਤੇ ਫੰਡਾਂ ਨਾਲ ਇੱਕ ਖੁਦਮੁਖਤਿਆਰੀ ਸੰਸਥਾ ਬਣ ਜਾਵੇਗੀ।ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮਾਹਿਰਾਂ ਨੇ ਇਸ ਵਾਟਰ ਯੂਟਿਲਿਟੀ ਕੰਪਨੀ ਦੇ ਵੱਖ-ਵੱਖ ਮੁੱਦਿਆਂ `ਤੇ ਲੈਕਚਰ ਦਿੱਤਾ।ਵਰਕਸ਼ਾਪ ਪੂਰੀ ਤਰ੍ਹਾਂ ਸਫਲ ਰਹੀ ਅਤੇ ਨਗਰ ਨਿਗਮ ਦੇ ਕਰਮਚਾਰੀ ਖਾਸ ਕਰਕੇ ਜਲ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਕਰਮਚਾਰੀ ਸੰਤੁਸ਼ਟ ਹੋਏ ਜਦੋਂ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਮਾਹਿਰਾਂ ਦੁਆਰਾ ਜਵਾਬ ਦਿੱਤੇ ਗਏ।ਅੰਤ ‘ਚ ਕਾਰਜ਼ਕਾਰੀ ਕਮਿਸ਼ਨਰ ਹਰਦੀਪ ਸਿੰਘ ਨੇ ਆਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …