ਸੰਗਰੂਰ, 14 ਦਸੰਬਰ (ਜਗਸੀਰ ਲੌਂਗੋਵਾਲ) – ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਰਜਿ.) ਵਲੋਂ ਪ੍ਰਧਾਨ ਡਾ. ਜਗਜੀਤ ਸਿੰਘ
ਧੂਰੀ ਦੀ ਅਗਵਾਈ ‘ਚ ਫੈਪ ਰਾਸ਼ਟਰੀ ਅਵਾਰਡ 2023 ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਰਵਾਇਆ ਗਿਆ।ਇਸ ਅਵਾਰਡ ਸਮਾਰੋਹ ਵਿੱਚ ਬੀਬੀ ਭਾਨੀ ਪਬਲਿਕ ਸੀਨੀ. ਸੈਕੰ ਸਕੂਲ ਲੌਂਗੋਵਾਲ ਪ੍ਰਿੰਸੀਪਲ ਮੈਡਮ ਕਿਰਨਦੀਪ ਕੌਰ ਨੂੰ ਪ੍ਰੈਸਟੀਜੀਅਸ ਪ੍ਰਿੰਸੀਪਲ ਅਵਾਰਡ 2023 ਦੇ ਕੇ ਸਨਮਾਨਿਤ ਕੀਤਾ ਗਿਆ।ਮਾਨਯੋਗ ਮੰਤਰੀ ਅਮਨ ਅਰੋੜਾ, ਪੰਜਾਬੀ ਕਾਮੇਡੀਅਨ ਅਤੇ ਐਕਟਰ ਗੁਰਪ੍ਰੀਤ ਸਿੰਘ ਘੁੱਗੀ ਅਤੇ ਕਰਮਜੀਤ ਅਨਮੋਲ, ਅਨਮੋਲ ਕਵਾਤਰਾ, ਪ੍ਰੋ. ਆਰ.ਐਸ ਬਾਵਾ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਸ਼ਾਮਲ ਸਨ।ਅਵਾਰਡ ਪ੍ਰਾਪਤ ਕਰਨ ਉਪਰੰਤ ਸਕੂਲ ਪਹੁੰਚਣ ‘ਤੇ ਸੰਸਥਾ ਦੇ ਚੈਅਰਮੈਨ ਗੁਰਜੰਟ ਸਿੰਘ ਤੇ ਸਟਾਫ ਮੈਡਮ ਜਸਵੀਰ ਕੌਰ, ਕੁਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਰਵਿੰਦਰ ਕੌਰ, ਦਿਲਪ੍ਰੀਤ ਕੌਰ, ਅਰੁਨ ਸ਼ਰਮਾ, ਸੁਰੇਸ਼ ਚੰਦਰ, ਅਮਰਿੰਦਰ ਸਿੰਘ ਤੇ ਵਿਦਿਆਰਥੀਆਂ ਨੇ ਮੈਡਮ ਕਿਰਨਦੀਪ ਕੌਰ ਦਾ ਨਿੱਘਾ ਸਵਾਗਤ ਕੀਤਾ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media