Thursday, September 17, 2026

ਰਾਮਗੜੀਏ ਭਾਈਚਾਰੇ ਵਲੋਂ ਚੇਅਰਮੈਨ ਸੁਰਜੀਤ ਸਿੰਘ ਗਹੀਰ ਨੂੰ ਮੁਬਾਰਕਬਾਦ

ਸੰਗਰੂਰ, 14 ਦਸੰਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਉਦਯੋਗ ਵਿਭਾਗ ਵਲੋਂ ਸ਼ਹੀਦ ਉਧਮ ਸਿੰਘ ਸਰਕਾਰੀ ਆਈ.ਟੀ.ਆਈ ਦੇ ਨਵਯੁੱਗ ਚੇਅਰਮੈਨ ਸਰਜੀਤ ਸਿੰਘ ਗਹੀਰ ਨੂੰ ਮਿਲ ਕੇ ਰਾਮਗੜ੍ਹੀਆ ਭਾਈਚਾਰੇ ਵਲੋਂ ਆਈ.ਟੀ.ਆਈ ਦੇ ਚੇਅਰਮੈਨ ਬਣਨ ‘ਤੇ ਮੁਬਾਰਕਬਾਦ ਦਿੱਤੀ ਗਈ ਅਤੇ ਆਸ ਪ੍ਰਗਟਾਈ ਕਿ ਸਰਦਾਰ ਗਹੀਰ ਆਈ.ਟੀ.ਆਈ ਸੁਨਾਮ ਨੂੰ ਉਚੀਆਂ ਬੁਲੰਦੀਆਂ ‘ਤੇ ਲੈ ਕੇ ਜਾਣਗੇ।ਇਸ ਨੂੰ ਪੰਜਾਬ ਦੀ ਪਹਿਲੇ ਦਰਜ਼ੇ ਦੀ ਆਈ.ਟੀ.ਆਈ ਬਣਾਉਣ ਲਈ ਪੁਰਜ਼ੋਰ ਯਤਨ ਕਰਨਗੇ।ਸੁਰਜੀਤ ਸਿੰਘ ਗਹੀਰ ਨੇ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵਲੋਂ ਸੁਨਾਮ ਆਈ.ਟੀ.ਆਈ ਨੂੰ ਪੰਜਾਬ ਦੀ ਪਹਿਲੇ ਦਰਜ਼ੇ ਦੀ ਆਈ.ਟੀ.ਆਈ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਗਹੀਰ ਨੇ ਕਿਹਾ ਕਿ ਆਈ.ਟੀ.ਆਈ ਵਰਗਿਆਂ ਸੰਸਥਾਵਾਂ ਤੋਂ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਸਿਖਿਆਰਥੀਆਂ ਨੂੰ ਨੌਕਰੀ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਦਿੱਤੀ ਜਾਵੇਗੀ।
ਇਸ ਮੌਕੇ ਸੋਹਣ ਲਾਲ ਭੋਡੇ, ਅਜੀਤ ਸਿੰਘ ਮੂਰਤੀਕਾਰ, ਚਰਨਜੀਤ ਸਿੰਘ ਜੰਡੂ, ਰਜਿੰਦਰ ਸਿੰਘ ਭੋਡੇ, ਜਸਵੀਰ ਸਿੰਘ ਦਿਉਸੀ, ਸੋਮ ਸਿੰਘ ਸੱਗੂ, ਅਮਰਜੀਤ ਸਿੰਘ ਕਣਕਵਾਲੀਏ, ਕੁਲਵੰਤ ਸਿੰਘ ਗਹੀਰ, ਮਾਨ ਸਿੰਘ ਮਠਾੜੂ, ਰਾਉਵਰਿੰਦਰ ਸਿੰਘ ਮਠਾੜੂ, ਗੁਰਪ੍ਰੀਤ ਸਿੰਘ ਸੱਗੂ ਤੇ ਯਾਦਵਿੰਦਰ ਸਿੰਘ ਲਾਲੀ ਆਦਿ ਹਾਜ਼ਰ ਸਨ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …