ਅੰਮ੍ਰਿਤਸਰ, 16 ਦਸੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਦੇ ਅਹੁੱਦੇ ਦਾ ਵਾਧੂ ਚਾਰਜ਼ ਸੰਭਾਲ
ਲਿਆ ਹੈ।ਉਨ੍ਹਾਂ ਇਸ ਦੀ ਰਿਪੋਰਟ ਮੁੱਖ ਦਫ਼ਤਰ ਨੂੰ ਭੇਜੀ ਹੈ। ਕਮਿਸ਼ਨਰ ਰਾਹੁਲ ਦੀ ਬਦਲੀ ਮਗਰੋਂ ਇਹ ਅਹੁੱਦਾ ਖਾਲੀ ਸੀ।ਇਹ ਜਿੰਮੇੇਵਾਰੀ ਘਣਸ਼ਾਮ ਥੋਰੀ ਨੂੰ ਮਿਲਣ ਨਾਲ ਮਿਊਂਸੀਪਲ ਕਾਰਪੋਰੇਸ਼ਨ ਦੇ ਰੁਕੇ ਹੋਏ ਕੰਮ ਪੂਰੇ ਹੋਣ ਦੀ ਆਸ ਬੱਝੀ ਹੈ।ਥੋਰੀ 2010 ਬੈਚ ਦੇ ਆਈ.ਏ.ਐਸ ਅਧਿਕਾਰੀ ਹਨ।ਉਹ ਇਸ ਤੋਂ ਪਹਿਲਾਂ ਕਈ ਜਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਦੀ ਜਿੰਮੇਵਾਰੀ ਨਿਭਾਉਣ ਤੋਂ ਇਲਾਵਾ ਡਾਇਰੈਕਟਰ ਫੂਡ ਸਪਲਾਈ ਦੇ ਵੱਕਾਰੀ ਅਹੁੱਦੇ ‘ਤੇ ਵੀ ਆਪਣੀ ਯੋਗਤਾ ਦੀ ਛਾਪ ਛੱਡ ਚੁੱਕੇ ਹਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media