Sunday, June 1, 2025
Breaking News

ਨਸ਼ਿਆਂ ਖਿਲਾਫ ਪੰਜਾਬ ਪੁਲਿਸ ਨੇ ਕਰਵਾਇਆ ਜਾਗਰੂਕਤਾ ਪ੍ਰੋਗਰਾਮ

ਪੰਜਾਬ ਸਰਕਾਰ ਨਸ਼ੇ ਦੇ ਖਾਤਮੇ ਲਈ ਲਗਾਤਾਰ ਸਰਗਰਮ- ਈ.ਟੀ.ਓ

ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ) – ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਨੇ ਨੌਜਵਾਨਾਂ ਤੇ ਬੱਚਿਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਨਿਵੇਕਲੀ ਕਿਸਮ ਦਾ ਜਾਗਰੂਕਤਾ ਪ੍ਰੋਗਰਾਮ ਮਾਨਾਵਾਂਲਾ ਦੇ ਖੇਡ ਸਟੇਡੀਅਮ ਵਿੱਚ ਕਰਵਾਇਆ।ਜਿਥੇ ਬੁਲਾਰਿਆਂ ਨੇ ਆਪਣੀ ਦਲੀਲਾਂ ਦੇ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। ਉਥੇ ਨਾਟਕ ਮੰਡਲੀਆਂ ਨੇ ਨਸ਼ਿਆਂ ਨਾਲ ਉਜੜਦੇ ਘਰਾਂ ਦਾ ਬਿਰਤਾਂਤ ਸਿਰਜ਼ ਕੇ ਕੋਮਲ ਮਨਾਂ ਨੂੰ ਝੰਜੋੜਿਆ। ਹਾਕੀ ਦੇ ਵੱਡੇ ਖਿਡਾਰੀ ਐਸ.ਪੀ ਜੁਗਰਾਜ ਸਿੰਘ, ਉਲੰਪੀਅਨ ਰੁਪਿੰਦਰਪਾਲ ਸਿੰਘ ਅਤੇ ਅਥਲੀਟ ਐਸ.ਪੀ ਜਸਵੰਤ ਕੌਰ ਦੀ ਸ਼ਾਨਮਤੀ ਦਿੱਖ ਨੇ ਬੱਚਿਆਂ ਨੂੰ ਖੇਡ ਮੈਦਾਨਾਂ ਵੱਲ ਖਿੱਚਿਆ।ਨਸ਼ਾ ਛੱਡ ਕੇ ਮੁੱਖ ਧਾਰਾ ਵਿਚ ਆਏ ਨੌਜਵਾਨਾਂ ਨੂੰ ਵੀ ਬੱਚਿਆਂ ਦੇ ਰੂ ਬ ਰੂ ਕੀਤਾ ਗਿਆ ਤਾਂ ਜੋ ਮੋਹਤਬਰ ਲੋਕ ਆਪਣੇ ਆਲੇ ਦੁਆਲੇ ਰਹਿੰਦੇ ਨਸ਼ੇ ਦੇ ਇੰਨਾ ਮਰੀਜਾਂ ਦਾ ਇਲਾਜ਼ ਕਰਵਾਉਣ ਲਈ ਅੱਗੇ ਆ ਸਕਣ ਪੰਜਾਬ ਦੇ ਪ੍ਰਸਿਧ ਗਾਇਕ ਜਾਰਡਨ ਸੰਧੂ ਨੇ ਪ੍ਰੋਗਰਾਮ ਵਿੱਚ ਆਪਣੇ ਗੀਤਾਂ ਦੇ ਮੁਖੜੇ ਸੁਣਾ ਕੇ ਬੱਚਿਆਂ ਦਾ ਮਨੋਰੰਜ਼ਨ ਕਰਨ ਦੇ ਨਾਲ-ਨਾਲ ਪੰਜਾਬ ਪੁਲਿਸ ਵੱਲੋਂ ਕੀਤੀ ਇਸ ਕੋਸ਼ਿਸ਼ ਦੀ ਰੱਜ਼ਵੀਂ ਸਰਾਹਨਾ ਕੀਤੀ। ਉਨਾਂ ਬੱਚਿਆਂ ਨੂੰ ਚੰਗੇ ਦੋਸਤ ਤੇ ਸੰਗਤ ਚੰਗੀ ਬਨਾਉਣ ਦਾ ਸੱਦਾ ਦਿੱਤਾ।ਜਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਨੇ ਸੱਦਾ ਦਿੱਤਾ ਕਿ ਜੇਕਰ ਲੋਕ ਨਸ਼ੇ ਦੇ ਗੰਭੀਰ ਮੁੱਦੇ ‘ਤੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਲਈ ਅੱਗੇ ਆ ਜਾਣ ਤਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਕੋਈ ਵੱਡੀ ਗੱਲ ਨਹੀਂ ਹੈ ਉਨਾਂ ਕਿਹਾ ਕਿ ਪੰਜਾਬ ਪੁਲਿਸ ਲਗਾਤਾਰ ਨਸ਼ੇ ਵਿਰੁੱਧ ਕੰਮ ਕਰ ਰਹੀ ਹੈ, ਪਰ ਲੋਕਾਂ ਦੀ ਚੁੱਪ ਨਾਲ ਕਈ ਲੋਕ ਕਾਨੂੰਨ ਤੋਂ ਕੁੱਝ ਚਿਰ ਲਈ ਬਚ ਜਾਂਦੇ ਹਨ ਅਤੇ ਜਿੰਨਾਂ ਚਿਰ ਤੱਕ ਪੁਲਿਸ ਉਨਾਂ ਨੂੰ ਆਪਣੀ ਗ੍ਰਿਫਤ ਵਿਚ ਲੈਂਦੀ ਹੈ, ਤਦ ਤੱਕ ਉਹ ਕਈ ਲੋਕਾਂ ਨੂੰ ਨਸ਼ੇ ‘ਤੇ ਲਗਾ ਚੁੱਕੇ ਹੁੰਦੇ ਹਨ।
ਕੈਬਨਿਟ ਮੰਤਰੀ ਹਰਭਜਨ ਸਿੰਘ, ਜੋ ਕਿ ਚੰਡੀਗੜ੍ਹ ਹੋਣ ਕਾਰਨ ਪ੍ਰੋਗਰਾਮ ਵਿੱਚ ਨਹੀਂ ਆ ਸਕੇ, ਨੇ ਸੰਚਾਰ ਸਾਧਨ ਨਾਲ ਲੋਕਾਂ ਦੇ ਰੂਬਰੂ ਹੁੰਦੇ ਪੁਲਿਸ ਵੱਲੋਂ ਕੀਤੇ ਇਸ ਪ੍ਰੋਗਰਾਮ ਦੀ ਸਿਫ਼ਤ ਕਰਦੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਲਈ ਯਤਨਸ਼ੀਲ ਹਨ ਅਤੇ ਅਸੀਂ ਸਾਰੇ ਉਨਾਂ ਦੇ ਇਸ ਸੁਪਨੇ ਨੂੰ ਸਕਾਰ ਕਰਨ ਲਈ ਕੰਮ ਕਰ ਰਹੇ ਹਾਂ, ਪਰ ਇਹ ਸੁਪਨਾ ਲੋਕਾਂ ਦੀ ਮਦਦ ਬਿਨਾਂ ਸੱਚ ਨਹੀਂ ਹੋ ਸਕਦਾ।
ਇਸ ਮੌਕੇ ਐਸ.ਪੀ ਗੁਰਪ੍ਰਤਾਪ ਸਿੰਘ ਸਹੋਤਾ, ਸਰਪੰਚ ਸੁਖਰਾਜ ਸਿੰਘ ਮਾਨਾਂਵਾਲਾ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।ਅਰਵਿੰਦਰ ਸਿੰਘ ਭੱਟੀ ਮੰਚ ਸੰਚਾਲਨ ਕਰਦੇ ਹੋਏ ਨਸ਼ਿਆਂ ਖਿਲਾਫ ਲਹਿਰ ਖੜੀ ਕਰਨ ਲਈ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਲਗਾਤਾਰ ਸਟੇਜ਼ ਤੋਂ ਦਿੰਦੇ ਰਹੇ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …