Thursday, April 30, 2026

ਪ੍ਰੈਸ ਕਲੱਬ ਅੰਮ੍ਰਿਤਸਰ ਦੀਆਂ ਵੋਟਾਂ ਲਈ ਪੱਤਰਕਾਰਾਂ ਵਿਚਾਲੇ ਸਹਿਮਤੀ ਬਣੀ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵੋਟਰ ਸੂਚੀ ਫਾਈਨਲ ਕਰਨ ਲਈ 5 ਮੈਂਬਰੀ ਕਮੇਟੀ ਕਾਇਮ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ) – ਪ੍ਰੈਸ ਕਲੱਬ ਅੰਮ੍ਰਿਤਸਰ ਦੀਆਂ ਚੋਣਾਂ ਲਈ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵੱਲੋਂ ਨਿਯੁੱਕਤ ਕੀਤੇ ਗਏ ਨੋਡਲ

ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਹਰਪ੍ਰੀਤ ਸਿੰਘ ਆਈ.ਏ.ਐਸ ਦੀ ਅਗਵਾਈ ਹੇਠ ਹੋਈ ਪੱਤਰਕਾਰਾਂ ਦੀ ਮੀਟਿੰਗ ਵਿੱਚ ਪ੍ਰੈਸ ਕਲੱਬ ਦੀਆਂ ਵੋਟਾਂ ਕਰਵਾਉਣ ਲਈ ਸਹਿਮਤੀ ਹੋ ਗਈ ਹੈ।ਇੰਨਾਂ ਵੋਟਾਂ ਲਈ ਵੋਟਰ ਲਿਸਟ ਫਾਈਨਲ ਕਰਨ ਵਾਸਤੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਾਰਿਆਂ ਦੀ ਸਹਿਮਤੀ ਨਾਲ 5 ਮੈਂਬਰੀ ਕਮੇਟੀ ਕਾਇਮ ਕਰ ਦਿੱਤੀ ਗਈ, ਜਿਸ ਵਿੱਚ ਜਿਲ੍ਹਾ ਲੋਕ ਸੰਪਰਕ ਅਫਸਰ ਸ਼ੇਰਜੰਗ ਸਿੰਘ ਹੁੰਦਲ, ਜਸਬੀਰ ਸਿੰਘ ਪੱਟੀ, ਰਾਜੇਸ਼ ਗਿੱਲ, ਅੰਮ੍ਰਿਤਪਾਲ ਸਿੰਘ ਅਤੇ ਮਨਿੰਦਰ ਸਿੰਘ ਮੌਂਗਾ ਨੂੰ ਮੈਂਬਰ ਲਿਆ ਗਿਆ।ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਲੋਕ ਸੰਪਰਕ ਵਿਭਾਗ ਦੁਆਰਾ ਐਕਰੀਡੇਟਿਡ ਅਤੇ ਪੀਲਾ ਕਾਰਡ ਧਾਰਕ ਪੱਤਰਕਾਰਾਂ ਨੂੰ ਵੋਟ ਦਾ ਅਧਿਕਾਰ ਪਹਿਲਾਂ ਦੀ ਤਰ੍ਹਾਂ ਰਹੇਗਾ ਅਤੇ ਇਸ ਤੋਂ ਇਲਾਵਾ ਜੇਕਰ ਕਿਸੇ ਹੋਰ ਵਰਕਿੰਗ ਜਰਨਲਿਸਟ ਨੂੰ ਵੋਟ ਦਾ ਅਧਿਕਾਰ ਦੇਣਾ ਹੈ ਤਾਂ ਉਸ ਬਾਰੇ ਫੈਸਲਾ ਉਕਤ ਕਮੇਟੀ ਕਰੇਗੀ।

ਵਧੀਕ ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਲੋਕ ਸੰਪਰਕ ਵਿਭਾਗ ਤੋਂ ਸ਼ਨਾਖਤੀ ਕਾਰਡ ਧਾਰਕ ਪੱਤਰਕਾਰਾਂ ਤੋਂ ਇਲਾਵਾ ਜੇਕਰ ਪੱਤਰਕਾਰੀ ਦੇ ਫੀਲਡ ਵਿੱਚ ਕੰਮ ਕਰਦਾ ਕੋਈ ਵੀ ਪੱਤਰਕਾਰ ਪ੍ਰੈਸ ਕਲੱਬ ਦੀਆਂ ਵੋਟਾਂ ਲਈ ਆਪਣੀ ਵੋਟ ਬਨਾਉਣਾ ਚਾਹੁੰਦੇ ਹਨ, ਤਾਂ ਉਹ elections.pca@gmail.com„ ਮੇਲ ਆਈ.ਡੀ ‘ਤੇ ਆਪਣੇ ਅਦਾਰੇ ਦੇ ਅਥਾਰਟੀ ਪੱਤਰ ਦੀ ਕਾਪੀ ਨੱਥੀ ਕਰਕੇ ਈ-ਮੇਲ ਕਰ ਸਕਦੇ ਹਨ।15 ਜਨਵਰੀ 2024 ਤੋਂ ਬਾਅਦ ਆਈ ਈ-ਮੇਲ ਉਤੇ ਵੀ ਵਿਚਾਰ ਨਹੀਂ ਕੀਤਾ ਜਾਵੇਗਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …