ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਡਾਇਰੈਕਟਰ ਉਦਯੋਗ ਅਤੇ ਕਮਰਸ ਪੰਜਾਬ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਜਨਰਲ ਮੈਨੇਜਰ ਜ਼ਿਲ੍ਹਾ
ਉਦਯੋਗ ਕੇਂਦਰ ਇੰਦਰਜੀਤ ਸਿੰਘ ਟਾਂਡੀ ਦੀ ਪ੍ਰਧਾਨਗੀ ਹੇਠ ਓਪਨ ਨੈਟਵਰਕ ਆਫ ਡਿਜ਼ੀਟਲ ਕਮਰਸ ਸਬੰਧੀ ਜਾਗਰੁਕਤਾ ਕੈਂਪ ਲਗਾਇਆ ਗਿਆ।ਇਸ ਵਿਚ ਸ਼੍ਰੀਮਤੀ ਅਦਿਤੀ ਸਿੰਘਾ ਮੀਤ ਪ੍ਰਧਾਨ ਓ.ਐਨ.ਡੀ.ਸੀ ਨੇ ਦੱਸਿਆ ਗਿਆ ਕਿ ਉਕਤ ਨੈਟਵਰਕ ਨਾਲ ਜੁੜ ਕੇ ਕੋਈ ਵੀ ਉਤਪਾਦਕ ਆਪਣਾ ਉਤਪਾਦ ਆਨਲਾਈਨ ਵੇਚ ਕੇ ਆਪਣੇ ਵਪਾਰ ਵਿੱਚ ਵਾਧਾ ਕਰ ਸਕਦਾ ਹੈ।ਉਹਨਾਂ ਵਲੋਂ ਓ.ਐਨ.ਡੀ.ਸੀ ਨਾਲ ਰਜਿਸਟਰ ਹੋਣ ਦਾ ਤਰੀਕਾ ਬਹੁਤ ਵਿਸਥਾਰਪੂਰਵਕ ਸਮਝਾਇਆ ਗਿਆ।
ਕੈਂਪ ਵਿੱਚ ਪੰਜਾਬ ਇੰਨਫੋਟੈਕ ਤੋਂ ਗੌਰਵ ਭਾਰਗਵ, ਗਗਨ ਸ਼ਰਮਾ, ਫੰਕਸ਼ਨਲ ਮੈਨੇਜਰ ਰੋਹਿਤ ਮਹਿੰਦਰੂ, ਗੁਰਇਕਬਾਲ ਸਿੰਘ ਤੋਂ ਇਲਾਵਾ ਸ਼੍ਰੀਮਤੀ ਪ੍ਰਿਯੰਕਾ ਗੋਇਲ, ਸ਼੍ਰੀਮਤੀ ਕਨਿਕਾ ਸੱਗੜ, ਰਾਜੀਵ ਖੰਨਾ, ਦਲਵਿੰਦਰ ਸਿੰਘ, ਮਨੋਹਰ ਸਿੰਘ, ਸਾਹਿਲ, ਪਵਨਦੀਪ ਸਿੰਘ, ਨਵਪ੍ਰੀਤ ਸਿੰਘ ਆਦਿ ਮੌਜ਼ੂਦ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media