ਸੰਗਰੂਰ, 27 ਦਸੰਬਰ (ਜਗਸੀਰ ਲੌਂਗੋਵਾਲ) – ਸੰਤ ਲੌਂਗਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਮਕੈਨੀਕਲ ਵਿਭਾਗ ਵਲੋਂ “ਐਡੀਟਿਵ
ਮੈਨੂਫੈਕਚਰਿੰਗ ਦੇ ਤਾਜ਼ਾ ਰੁਝਾਨ ਤੇ ਇੱਕ ਹਫ਼ਤੇ ਦਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ।ਇਸ ਕੋਰਸ ਨੂੰ ਡਾ: ਅਨੁਜ ਬਾਂਸਲ ਅਤੇ ਡਾ: ਅਨਿਲ ਕੁਮਾਰ ਸਿੰਗਲਾ ਦੁਆਰਾ ਸੰਚਾਲਿਤ ਅਤੇ ਜੋਨੀ ਸਿੰਗਲਾ ਅਤੇ ਦਿਵੇਸ਼ ਭਾਰਤੀ ਦੁਆਰਾ ਸਹਿ-ਸੰਚਾਲਿਤ ਕੀਤਾ ਗਿਆ।ਵੱਖ-ਵੱਖ ਸੰਸਥਾਵਾਂ ਅਤੇ ਉਦਯੋਗਾਂ ਦੇ ਫੈਕਲਟੀ ਅਤੇ ਖੋਜ਼ ਵਿਦਵਾਨਾਂ ਸਮੇਤ 91 ਭਾਗੀਦਾਰਾਂ ਨੇ ਆਰ.ਟੀ.ਏ.ਐਮ 2023 ਲਈ ਰਜਿਸਟਰ ਕੀਤਾ, ਜਿਨ੍ਹਾਂ ਵਿਚੋਂ 39 ਭਾਗੀਦਾਰ ਸੰਸਥਾ ਤੋਂ ਬਾਹਰ ਦੇ ਸਨ।ਖੇਤਰੀ ਤੌਰ `ਤੇ ਪੂਰੇ ਭਾਰਤ ਦੇ ਭਾਗੀਦਾਰਾਂ ਨੇ ਕੋਰਸ ਲਈ ਰਜਿਸਟਰ ਕੀਤਾ।ਕੋਰਸ ਦਾ ਉਦਘਾਟਨ ਮੁੱਖ ਮਹਿਮਾਨ ਪ੍ਰੋ: ਅਲਕੇਸ਼ ਮੰਨਾ (ਮਕੈਨੀਕਲ ਇੰਜੀਨੀਅਰਿੰਗ ਵਿਭਾਗ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ) ਦੁਆਰਾ ਕੀਤਾ ਗਿਆ।ਉਦਘਾਟਨੀ ਪ੍ਰੋਗਰਾਮ ਵਿੱਚ ਡਾਈਰੈਕਟਰ ਸਲਾਈਟ ਪ੍ਰੋ. ਮਣੀ ਕਾਂਤ ਪਾਸਵਾਨ (ਮੁੱਖ ਸਰਪ੍ਰਸਤ), ਪ੍ਰੋ. ਜੇ.ਐਸ ਢਿੱਲੋਂ (ਸਰਪ੍ਰਸਤ) ਅਤੇ ਏ.ਐਸ ਸ਼ਾਹੀ (ਚੇਅਰਮੈਨ) ਮੌਜ਼ੂਦ ਸਨ।
ਕੋਰਸ ਵਿੱਚ 14 ਤਕਨੀਕੀ ਸੈਸ਼ਨ ਸ਼ਾਮਲ ਸਨ, ਜਿਨ੍ਹਾਂ ਵਿੱਚ ਵਿਹਾਰਕ ਪ੍ਰਦਰਸ਼ਨਾਂ ਦੇ ਨਾਲ-ਨਾਲ ਮਾਹਰ ਭਾਸ਼ਣ ਸ਼ਾਮਲ ਸਨ, ਜੋ ਕੋਰਸ ਦੇ 5 ਦਿਨਾਂ ਦੌਰਾਨ ਸਫਲਤਾਪੂਰਵਕ ਕਰਵਾਏ ਗਏ ਸਨ।ਸਾਰੇ ਤਕਨੀਕੀ ਸੈਸ਼ਨਾਂ ਦਾ ਸੰਚਾਲਨ ਆਈ ਆਈ.ਟੀ, ਐਨ.ਆਈ.ਟੀ, ਐਨ.ਆਈ.ਟੀ.ਟੀ.ਟੀ.ਆਰ ਅਤੇ ਸੀ.ਐਫ.ਟੀ.ਆਈ ਦੇ ਉਘੇ ਬੁਲਾਰਿਆਂ ਦੁਆਰਾ ਕੀਤਾ ਗਿਆ ਸੀ।ਇਹਨਾਂ ਤਕਨੀਕੀ ਸੈਸ਼ਨਾਂ ਵਿੱਚ 3 ਡੀ ਪ੍ਰਿੰਟਿੰਗ ਦੀ ਵਰਤੋ ਕਰਦੇ ਹੋਏ, ਇੱਕ ਹਿੱਸੇ ਦੇ ਨਿਰਮਾਣ ਦੀ ਪ੍ਰਕਿਰਿਆ, ਇਸ ਦੀ ਵਿਸ਼ੇਸ਼ਤਾ ਅਤੇ ਐਡੀਟਿਵ ਨਿਰਮਾਣ ਵਿੱਚ ਹਾਲ ਹੀ ਦੇ ਰੁਝਾਨਾਂ ਅਤੇ ਕੁੱਝ ਕੇਸ ਅਧਿਐਨਾਂ, 3 ਡੀ ਪ੍ਰਿੰਟਿੰਗ ਦੀਆਂ ਕਿਸਮਾਂ ਅਤੇ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਦੇ ਨਾਲ ਉਦਯੋਗਿਕ ਖੇਤਰ ਵਿੱਚ 3 ਡੀ ਪ੍ਰਿੰਟਿੰਗ ਤਕਨਾਲੋਜੀ ਦਾ ਇਤਿਹਾਸ ਅਤੇ ਮਹੱਤਤਾ ਵਰਗੇ ਵਿਸ਼ਿਆ ਤੇ ਚਰਚਾ ਕੀਤੀ ਗਈ।3 ਡੀ ਪ੍ਰਿੰਟਿਡ ਕੰਪੋਨੈਂਟ ਦੀ ਪੋਸਟ ਪ੍ਰੋਸੈਸਿੰਗ ਨੂੰ ਵਿਸਥਾਰ `ਚ ਕਵਰ ਕੀਤਾ ਗਿਆ।ਕੋਰਸ ਦੌਰਾਨ ਵੱਖ-ਵੱਖ ਪ੍ਰੈਕਟੀਕਲ ਸੈਸ਼ਨਾਂ ਰਾਹੀਂ, ਮੈਟਲ ਅਤੇ ਪੌਲੀਮਰ ਲਈ 3 ਡੀ ਪ੍ਰਿੰਟਰਾਂ ਦੀ ਵਰਤੋਂ ਕਰਦੇ ਹੋਏ ਇੱਕ ਕੰਪੋਨੈਂਟ ਦੇ ਨਿਰਮਾਣ ਦਾ ਪ੍ਰਦਰਸ਼ਨ ਵੀ ਕਵਰ ਕੀਤਾ ਗਿਆ।ਮਾਹਿਰਾਂ ਨੇ ਸੰਚਾਰ ਦੇ ਹਾਈਬ੍ਰਿਡ ਮੋਡ ਰਾਹੀਂ ਭਾਗੀਦਾਰਾਂ ਨਾਲ ਗੱਲਬਾਤ ਵੀ ਕੀਤੀ।
Check Also
DAV Public School celebrates outstanding success in NEET UG 2026
Amritsar, July 18 (Punjab Post Bureau) – DAV Public School Lawrence Road is proud to …
Punjab Post Daily Online Newspaper & Print Media