Sunday, July 19, 2026

ਖ਼ਾਲਸਾ ਕਾਲਜ ਵੂਮੈਨ ਦੇ ਪ੍ਰੋਫੈਸਰ ਆਈ.ਸੀ.ਐਸ.ਐਸ.ਆਰ ਵਲੋਂ 10 ਲੱਖ ਦੇ ਖੋਜ਼ ਪ੍ਰੋਜੈਕਟ ਨਾਲ ਸਨਮਾਨਿਤ

ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪ੍ਰੋਫੈਸਰਾਂ ਨੂੰ ਖੋਜ਼ ਪ੍ਰਸਤਾਵ ਲਈ ਆਈ.ਸੀ.ਐਸ.ਐਸ.ਆਰ. ਵੱਲੋਂ 10 ਲੱਖ ਦੇ ਖੋਜ਼ ਪ੍ਰੋਜੈਕਟ ਨਾਲ ਸਨਮਾਨਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਸਨਮਾਨੇ ਗਏ ਪ੍ਰੋਫੈਸਰਾਂ ਨੂੰ ਮੁਬਾਰਕਬਾਦ ਦਿੱਤੀ।
ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਇਕਨਾਮਿਕਸ ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਅਤੇ ਸਹਾਇਕ ਪ੍ਰੋਫੈਸਰ ਡਾ. ਨਿਹਾਰਿਕਾ ਮਹਾਜਨ ਨੂੰ ਉਨ੍ਹਾਂ ਦੇ ਖੋਜ ਪ੍ਰਸਤਾਵ ‘ਈਫ਼ੈਕਟੀਵਨੈਸ ਐਂਡ ਪ੍ਰਫੋਰਮੈਂਸ ਈਵੈਲੂਏਸ਼ਨ ਆਫ਼ ਪ੍ਰਧਾਨ ਮੰਤਰੀ ਕੌਸਲ ਵਿਕਾਸ ਯੋਜਨਾ ਇਨ ਪੰਜਾਬ : ਐਨ ਇੰਪੀਰੀਕਲ ਐਨੇਲਾਇਸਿਸ’ ਲਈ ਆਈ.ਸੀ.ਐਸ.ਐਸ.ਆਰ ਵੱਲੋਂ 10 ਲੱਖ ਦੇ ਖੋਜ਼ ਪ੍ਰੋਜੈਕਟ ਨਾਲ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ’ਚ ਪੀ.ਐਮ.ਕੇ.ਵੀ.ਵਾਈ ਸਕੀਮ ਦੇ ਪ੍ਰਭਾਵ ਅਤੇ ਕੰਮਕਾਜ਼ ਦਾ ਮੁਲਾਂਕਣ ਅਤੇ ਵਿਸ਼ਲੇਸ਼ਣ ਕਰਨ ਲਈ ਤਿਆਰ ਕੀਤਾ ਗਿਆ ਹੈ।ਉਨ੍ਹਾਂ ਨੇ ਡਾ. ਜਸਵਿੰਦਰ ਸਿੰਘ ਅਤੇ ਡਾ. ਨਿਹਾਰਿਕਾ ਮਹਾਜਨ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਿਆਂ ਵਿਭਾਗ ਵਲੋਂ ਇਸ ਵਿਸ਼ੇ ਦੀ ਚੋਣ ਕਰਨ ਲਈ ਕੀਤੀ ਪਹਿਲਕਦਮੀ ਦੀ ਸ਼ਲਾਘਾ ਕੀਤੀ।
ਇਸ ਮੌਕੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਕੌਰ, ਡਾਇਰੈਕਟਰ ਰਿਸਰਚ ਡਾ. ਰਿਤੂ ਧਵਨ, ਕਾਮਰਸ ਵਿਭਾਗ ਮੁਖੀ ਡਾ. ਸੁਮਨ ਨਈਅਰ ਨੇ ਵਿਭਾਗ ਨੂੰ ਭਵਿੱਖ ’ਚ ਹੋਰ ਵੱਡੀਆਂ ਪੁਲਾਂਘਾ ਪੁੱਟਣ ਲਈ ਪ੍ਰੇਰਿਤ ਕੀਤਾ।

 

Check Also

DAV Public School celebrates outstanding success in NEET UG 2026

Amritsar, July 18 (Punjab Post Bureau) – DAV Public School Lawrence Road is proud to …