ਸੰਗਰੂਰ, 29 ਦਸੰਬਰ (ਜਗਸੀਰ ਲੌਂਗੋਵਾਲ) – ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਅੱਜ ਸਥਾਨਕ ਗੁਰੁਦਆਰਾ ਢਾਬ ਬਾਬਾ
ਆਲਾ ਸਿੰਘ ਪੱਤੀ ਵਡਿਆਣੀ ਵਿਖੇ ਪੰਜ਼ ਪਿਆਰਿਆਂ ਦੀ ਅਗਵਾਈ ਹੇਠ ਅਲੌਕਿਕ ਨਗਰ ਕੀਰਤਨ ਨਾਲ ਆਰੰਭ ਹੋਇਆ।ਜਿਸ ਵਿੱਚ ਹਜਾਰਾਂ ਸੰਗਤਾਂ ਵਲੋ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ।ਸੁੰਦਰ ਪਾਲਕੀ ਸਾਹਿਬ ਅੱਗੇ ਗੱਤਕਾ ਪਾਰਟੀਆਂ ਦੇ ਜੌਹਰ ਦੇਖਣਯੋਗ ਸਨ।ਨਗਰ ਕੀਰਤਨ ਦਾ ਕਸਬੇ ਵਿੱਚ ਵੱਖ-ਵੱਖ ਥਾਵਾਂ ‘ਤੇ ਭਰਵਾਂ ਸਵਾਗਤ ਕੀਤਾ ਗਿਆ।ਮੁਸਲਮਾਨ ਭਰਾਵਾਂ, ਸ਼੍ਰੀ ਦੁਰਗਾ ਮੰਦਰ ਕਮੇਟੀ ਅਤੇ ਸ੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਵਲੋਂ ਪੰਡਿਤ ਸੁਣੇਂਦਰ ਸ਼ਾਸ਼ਤਰੀ, ਵਿਜੇ ਗੋਇਲ, ਆਸ਼ੂ ਆਰੀਆ, ਕਾਲਾ ਮਿੱਤਲ, ਸੰਜੇ ਪਾਲ, ਪਾਲੀ ਗਰਗ, ਸਨਅਤਕਾਰ ਰਤਨ ਕੁਮਾਰ, ਮੁਰਲੀ ਮਨੋਹਰ, ਪਵਨ ਕੁਮਾਰ ਬਬਲਾ, ਪ੍ਰਧਾਨ ਗੋਰਾ ਲਾਲ ਵਲੋਂ ਪੰਜ਼ ਪਿਆਰਿਆ ਦਾ ਸਨਮਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲੇ ਭੇਂਟ ਕੀਤੇ ਗਏ।ਸੰਗਤਾਂ ਵਲੋ ਵੱਖ-ਵੱਖ ਥਾਵਾਂ ‘ਤੇ ਲੰਗਰ ਵੀ ਲਗਾਏ ਗਏ।
ਇਸ ਮੌਕੇ ਸ਼਼੍ਰੋਮਣੀ ਅਕਾਲੀ ਦਲ ਦੇ ਹਲਕਾ ਸੁਨਾਮ ਇੰਚਾਰਜ਼ ਬਾਬੂ ਰਜਿੰਦਰ ਦੀਪਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਗੁਰਨੈਬ ਸਿੰਘ ਰਾਮਪੁਰਾ, ਨਗਰ ਕੌਂਸਲ ਲੌਂਗੋਵਾਲ ਦੀ ਪ੍ਰਧਾਨ ਪਰਮਿੰਦਰ ਕੌਰ ਬਰਾੜ, ਕੌਂਸਲਰ ਮੇਲਾ ਸਿੰਘ ਸੂਬੇਦਾਰ, ਗ੍ਰੰਥੀ ਧਰਮ ਸਿੰਘ ਲੱਡਾ, ਗੁਰਦੁਆਰਾ ਕਮੇਟੀ ਦੇ ਸੇਵਾਦਾਰ ਬੰਤ ਸਿੰਘ, ਸਵਰਨ ਸਿੰਘ, ਬਲਵਿੰਦਰ ਸਿੰਘ, ਕਰਮ ਸਿੰਘ, ਬਲਕਾਰ ਸਿੰਘ, ਸਾਬਕਾ ਕੌਂਸਲਰ ਰਾਮ ਸਿੰਘ, ਹਰਦੇਵ ਸਿੰਘ, ਰੋਹੀ ਸਿੰਘ, ਕਰਮਜੀਤ ਸਿੰਘ, ਗੋਲਡੀ ਅਤੇ ਸੁਖਦੇਵ ਸਿੰਘ ਵੀ ਮੌਜ਼ੂਦ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media