Thursday, June 5, 2025
Breaking News

ਸੱਤਿਆਜੀਤ ਮਜੀਠੀਆ ਸਰਵਸੰਮਤੀ ਨਾਲ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਬਣੇ

ਰਾਜਮਹਿੰਦਰ ਮਜੀਠਾ ਚਾਂਸਲਰ, ਲੋਧੀਨੰਗਲ ਰੈਕਟਰ ਤੇ ਛੀਨਾ ਆਨਰੇਰੀ ਸਕੱਤਰ ਚੁਣੇ ਗਏ

ਅੰਮ੍ਰਿਤਸਰ, 30 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਅੱਜ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜਨਰਲ ਇਜਲਾਸ ’ਚ ਕੌਂਸਲ ਦੀ ਨਵੀਂ ਐਗਜੈਕਟਿਵ ਕਮੇਟੀ ਅਗਲੇ 5 ਸਾਲਾਂ ਲਈ ਸਰਬਸੰਮਤੀ ਨਾਲ ਚੁਣੀ ਗਈ।ਜਿਸ ਵਿੱਚ ਸੱਤਿਆਜੀਤ ਸਿੰਘ ਮਜੀਠੀਆ ਪ੍ਰਧਾਨ ਅਤੇ ਰਜਿੰਦਰ ਮੋਹਨ ਸਿੰਘ ਛੀਨਾ ਮੁੜ ਆਨਰੇਰੀ ਸਕੱਤਰ ਚੁਣੇ ਗਏ।ਜਿਨ੍ਹਾਂ ਨੂੰ ਸਰਵਸੰਮਤੀ ਨਾਲ ਸਮੂਹ ਮੈਂਬਰ ਸਾਹਿਬਾਨ ਨੇ ਜੈਕਾਰਿਆਂ ਦੀ ਗੂੰਜ ’ਚ ਹਾਮੀ ਭਰਦਿਆ ਅਹੁੱਦੇ ’ਤੇ ਬਿਰਾਜ਼ਮਾਨ ਕੀਤਾ।ਇਸ ਦੌਰਾਨ ਇਤਿਹਾਸਕ ਕੌਂਸਲ ਰਾਜਮਹਿੰਦਰ ਸਿੰਘ ਮਜੀਠਾ ਚਾਂਸਲਰ ਤੇ ਲਖਬੀਰ ਸਿੰਘ ਲੋਧੀਨੰਗਲ ਰੈਕਟਰ ਵਜੋਂ ਚੁਣੇ ਗਏ।
ਇਸ ਤੋਂ ਪਹਿਲਾ ਕੌਂਸਲ ਦੇ ਮੈਂਬਰਾਂ ਦੀ ਮੀਟਿੰਗ ਕੌਂਸਲ ਦੇ ਮੁੱਖ ਹਾਲ ਵਿਖੇ ਹੋਈ, ਜਿਥੇ ਬਹੁਤ ਹੀ ਸੁਖਾਵੇਂ ਅਤੇ ਖੁਸ਼ਮਿਜ਼ਾਜ਼ ਮਾਹੌਲ ’ਚ ਅਹੁੱਦੇਦਾਰਾਂ ਦੀ ਚੋਣ ਸਰਵਸੰਮਤੀ ਨਾਲ ਸੰਪੰਨ ਹੋਈ।ਮਜੀਠੀਆ ਦੇ ਨਾਮ ਦਾ ਮਤਾ ਪੇਸ਼ ਹੁੰਦਿਆਂ ਹੀ ਕੌਂਸਲ ਮੈਂਬਰਾਂ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਬੁਲੰਦ ਕਰਦਿਆਂ ਉਨ੍ਹਾਂ ਨੂੰ ਦੁਬਾਰਾ ਪ੍ਰਧਾਨ ਥਾਪਿਆ। ਮਜੀਠੀਆ ਨੇ ਹਾਜ਼ਰ ਮੈਂਬਰ ਸਾਹਿਬਾਨ ਦਾ ਉਨ੍ਹਾਂ ’ਚ ਦੁਬਾਰਾ ਵਿਸ਼ਵਾਸ਼ ਜਿਤਾਉਣ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਉਪਰੰਤ ਮਜੀਠੀਆ ਨੇ ਆਪਣੇ ਨਵੀਂ ਐਗਜੈਕਟਿਵ ਦੀ ਤਜ਼ਵੀਜ਼ ਰੱਖੀ ਅਤੇ ਉਪ ਪ੍ਰਧਾਨ ਲਈ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਨੂੰ ਬਰਕਰਾਰ ਰੱਖਿਆ, ਜਿਸ ’ਤੇ ਵੀ ਸਰਵਸੰਮਤੀ ਨਾਲ ਮੋਹਰ ਲੱਗੀ। ਐਗਜੈਕਟਿਵ ’ਚ ਪੁਰਾਣੇ ਅਤੇ ਨਵੇਂ ਚਿਹਰਿਆਂ ਜਿੰਨ੍ਹਾਂ ’ਚ ਵਧੀਕ ਆਨਰੇਰੀ ਸਕੱਤਰ ਜਤਿੰਦਰ ਸਿੰਘ ਬਰਾੜ, ਗੁਨਬੀਰ ਸਿੰਘ ਜੁਆਇੰਟ ਸਕੱਤਰ (ਫ਼ਾਈਨਾਂਸ), ਅਜ਼ਮੇਰ ਸਿੰਘ ਹੇਰ ਜੁਆਇੰਟ ਸਕੱਤਰ (ਲੀਗਲ ਅਤੇ ਪ੍ਰਾਪਰਟੀਜ਼), ਰਾਜਬੀਰ ਸਿੰਘ ਜੁਆਇੰਟ ਸਕੱਤਰ (ਐਨੀਮਲ ਹਸਬੈਂਡਰੀ ਐਂਡ ਫ਼ਾਰਮਜ਼), ਪਰਮਜੀਤ ਸਿੰਘ ਬੱਲ ਜੁਆਇੰਟ ਸੈਕਟਰੀ (ਬਿਲਡਿੰਗਜ਼), ਸੰਤੋਖ ਸਿੰਘ ਸੇਠੀ ਜੁਆਇੰਟ ਸਕੱਤਰ (ਪਬਲਿਕ ਸਕੂਲਜ਼ ਸੀ.ਬੀ.ਐਸ.ਈ), ਗੁਰਪ੍ਰੀਤ ਸਿੰਘ ਗਿੱਲ ਜੁਆਇੰਟ ਸੈਕਟਰੀ (ਏਡਿਡ ਸਕੂਲਜ਼), ਲਖਵਿੰਦਰ ਸਿੰਘ ਢਿੱਲੋਂ ਜੁਆਇੰਟ ਸੈਕਟਰੀ (ਰਿਲੀਜਸ ਅਫ਼ੇਅਰਜ਼) ਅਤੇ ਡਾ. ਕਰਤਾਰ ਸਿੰਘ ਗਿੱਲ ਜੁਆਇੰਟ ਸਕੱਤਰ (ਐਗਰੀਕਲਚਰ ਕਾਲਜ) ਨੂੰ ਅਹੁੱਦਿਆਂ ਲਈ ਚੁਣ ਲਿਆ ਗਿਆ।
ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਖਾਲਸਾ ਕਾਲਜ ਸੰਸਥਾਵਾਂ ਜਿੰਨ੍ਹਾਂ ਦੀ ਗਿਣਤੀ 3 ਤੋਂ ਅੱਜ 19 ਹੋ ਗਈ ਹੈ, ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰਨ।ਉਨ੍ਹਾਂ ਕਿਹਾ ਕਿ ਆਉਣ ਵਾਲੇ 5 ਸਾਲ ਇਸ ਨੂੰ ਨਿਸ਼ਚਿਤ ਬਣਾਉਣਗੇ ਕਿ ਖਾਲਸਾ ਕਾਲਜ ਸੰਸਥਾਵਾਂ ’ਚ ਵਿੱਦਿਆ ਮਿਆਰ ਪ੍ਰਦੇਸ਼ ਹੀ ਨਹੀਂ, ਸਗੋਂ ਪੂਰੇ ਦੇਸ਼ ’ਚ ਪ੍ਰਸਿੱਧ ਸੰਸਥਾਵਾਂ ਵਾਂਗ ਹੋਵੇ। ਉਨ੍ਹਾਂ ਨੇ ਪ੍ਰੋਫੈਸ਼ਨਲ ਉਚ ਵਿੱਦਿਆ ਦੇ ਕੋਰਸ ਖੋਲ੍ਹਣ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਗਲੇ 5 ਸਾਲਾਂ ’ਚ ਨਵੇਂ ਇਨਫ਼ਰਾਸਟਰਕਚਰ ਦੇ ਵਿਕਾਸ ’ਤੇ ਖ਼ਾਸ ਧਿਆਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਮੁੱਖ ਮਨੋਰਥ ਖ਼ਾਲਸਾ ਮੈਡੀਕਲ ਕਾਲਜ, ਨਿਊ ਸੀ.ਬੀ.ਐਸ.ਈ ਖ਼ਾਲਸਾ ਕਾਲਜ ਪਬਲਿਕ ਸਕੂਲ ਘੁੱਗ ਜਲੰਧਰ ਦੀ ਸਥਾਪਨਾ ਕਰਨਾ ਹੋਵੇਗਾ।
ਛੀਨਾ ਜੋ ਹੁਣ ਪੰਜਵੀਂ ਵਾਰ ਆਨਰੇਰੀ ਸਕੱਤਰ ਬਣੇ ਹਨ, ਨੇ ਆਪਣੇ ਸੰਬੋਧਨ ’ਚ ਮੌਜ਼ੂਦਾ ਮੈਨੇਜਮੈਂਟ ਦੀਆਂ ਪ੍ਰਾਪਤੀਆਂ ਦਾ ਵਰਣਨ ਕੀਤਾ, ਜਿਸ ’ਚ ਵਿਦਿਆਰਥੀਆਂ ਅਤੇ ਸਟਾਫ਼ ਲਈ ਵੱਖ-ਵੱਖ ਵਿਕਾਸ, ਭਲਾਈ ਅਤੇ ਧਾਰਮਿਕ ਸਕੀਮਾਂ ਤੋਂ ਇਲਾਵਾ 10 ਨਵੇਂ ਕਾਲਜ ਅਤੇ ਦੋ ਸਕੂਲ ਖੋਲ੍ਹਣੇ ਸ਼ਾਮਿਲ ਹਨ।

Check Also

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁੱਧ …