ਸੰਗਰੂਰ, 30 ਦਸੰਬਰ (ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸ਼ਹੀਦੀ ਹਫ਼ਤੇ ਨੂੰ ਸਮਰਪਿਤ ਵਿਸ਼ੇਸ਼ ਲੈਕਚਰ
ਲੜੀ ਅਧੀਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਸਥਾਨਕ ਡਾਈਟ ਸਿੱਖਿਆ ਸੰਸਥਾਨ ਅਤੇ ਆਈ.ਟੀ.ਆਈ ਲੜਕੀਆਂ ਵਿਖੇ ਵਿਸ਼ੇਸ਼ ਲੈਕਚਰ ਕਰਵਾਏ ਗਏ। ਕ੍ਰਮਵਾਰ ਪ੍ਰਿੰਸੀਪਲ ਵਰਿੰਦਰ ਕੌਰ ਅਤੇ ਪ੍ਰਿੰਸੀਪਲ ਹਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਧਿਆਪਕ ਇੰਚਾਰਜ ਨਰਿੰਦਰ ਸਿੰਘ ਪੰਜਾਬੀ ਅਤੇ ਸਤਨਾਮ ਕੌਰ ਦੀ ਅਗਵਾਈ ‘ਚ ਹੋਏ ਇਸ ਪ੍ਰੋਗਰਾਮ ਵਿੱਚ ਪ੍ਰੋ. ਨਰਿੰਦਰ ਸਿੰਘ ਐਡੀਸ਼ਨਲ ਜ਼ਨਲ ਸਕੱਤਰ ਅਕਾਦਮਿਕ ਖੇਤਰ ਨੇ ਆਨੰਦਗੜ੍ਹ ਕਿਲੇ ਤੋਂ ਸਰਹਿੰਦ ਦੀਆਂ ਨੀਹਾਂ ਤੱਕ ਦੇ ਸਫਰ ਨੂੰ ਵਿਸਥਾਰ ਪੂਰਬਕ ਦੱਸਦਿਆਂ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਵਲੋਂ ਦਰਸਾਈ ਯੁੱਧ ਕਲਾ, ਦਲੇਰੀ, ਦ੍ਰਿੜਤਾ, ਸਹਿਨਸ਼ੀਲਤਾ, ਭਰੋਸਾ ਅਤੇ ਪਿਤਾ ਗੁਰੂ ਤੇ ਮਾਤਾ ਗੁਜਰੀ ਵਲੋਂ ਮਿਲੀ ਵਿਰਾਸਤ ਨੂੰ ਅਪਣਾ ਕੇ ਦਿੱਤੀਆਂ ਲਾਸਾਨੀ ਸ਼ਹਾਦਤਾਂ ਦਾ ਜਿਕਰ ਕੀਤਾ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਅਤੇ ਇਤਿਹਾਸ ਦੀ ਰੌਸ਼ਨੀ ਵਿੱਚ ਸਰਬਪੱਖੀ ਸ਼ਖਸ਼ੀਅਤ ਦਾ ਵਿਕਾਸ ਕਰਨ ਅਤੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੇ ਵਾਰਿਸ ਬਣ ਕੇ ਸਿੱਖੀ ਸਿਧਾਂਤਾਂ ਨੂੰ ਅਪਨਾਉਣ ਦੀ ਪੇ੍ਰਰਨਾ ਕੀਤੀ।
ਇਸ ਮੌਕੇ ਵਿਦਿਆਰਥੀਆਂ ਨਾਲ ਸਵਾਲ ਜਵਾਬ ਦਾ ਦੌਰ ਵੀ ਚੱਲਿਆ ਜਿਸ ਵਿੱਚ ਸਲੋਨੀ ਰਾਣੀ, ਮਮਪ੍ਰੀਤ ਬੇਗਮ, ਤਰਨਪ੍ਰੀਤ ਸਿੰਘ, ਕਰਨਵੀਰ ਸਿੰਘ, ਅਕਬਰ ਖਾਂ ਨੇ ਹਿੱਸਾ ਲਿਆ ਤੇ ਹਾਜ਼ਰ ਸਟਾਫ ਹਰਜਿੰਦਰ ਸਿੰਘ, ਲਵਪ੍ਰੀਤ ਸਿੰਘ, ਗਗਨਦੀਪ ਕੌਰ ਆਦਿ ਨੇ ਇਸ ਪ੍ਰੋਗਰਾਮ ਨੂੰ ਸਲਾਹਿਆ।ਦੋਨਾਂ ਸੰਸਥਾਵਾਂ ਦੇ ਅਧਿਆਪਕ ਇੰਚਾਰਜ਼ਾਂ ਅਤੇ ਵਿਦਿਆਰਥੀਆਂ ਨੂੰ ਸਟੱਡੀ ਸਰਕਲ ਦਾ ਸਾਹਿਤ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …
Punjab Post Daily Online Newspaper & Print Media