ਅੰਮ੍ਰਿਤਸਰ, 31 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੁਆਰਾ ਭਾਰਤੀ ਸੈਨਾ ਦੀ 1971 ਦੇ ਯੁੱਧ `ਚ ਪਾਕਿਸਤਾਨ `ਤੇ ਹੋਈ ਜਿੱਤ
ਦੇ ਸਨਮਾਨ `ਚ ਵਿਜੇ ਦਿਵਸ ਮਨਾਇਆ ਗਿਆ ਅਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਕਾਲਜ ਦੇ ਪੰਜਾਬ ਗਰਲਜ਼ ਅੰਮ੍ਰਿਤਸਰ ਬਟਾਲੀਅਨ-1 ਐਨ.ਸੀ.ਸੀ ਦੁਆਰਾ ਪੋਸਟਰ ਬਣਾ ਕੇ ਅਤੇ ਵਿਆਖਿਆਣ ਦੇ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ `ਚ ਕਿਹਾ ਕਿ ਹਰੇਕ ਭਾਰਤੀ ਲਈ ਵਿਜੇ ਦਿਵਸ ਅਤਿ ਮਹੱਤਵਪੂਰਨ ਹੈ ਅਤੇ ਇਹ ਸਾਨੂੰ ਸੈਨਿਕਾਂ ਦੇ ਉਤਸ਼ਾਹ ਅਤੇ ਜਿੱਤ ਦੀ ਯਾਦ ਦਿਵਾਉਂਦਾ ਹੈ।ਇਸ ਮੌਕੇ ਏ.ਐਨ.ਓ ਲੈਫਟੀਨੈਂਟ ਡਾ. ਅਮਨਦੀਪ ਕੌਰ ਅਤੇ ਟਰੇਨਿੰਗ ਜੇ.ਸੀ.ਓ, ਸੂਬੇਦਾਰ ਅਸ਼ੋਕ ਸਿੰਘ ਵੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media