Wednesday, March 25, 2026

ਪੁਰਾਣੇ ਹਮਜਮਾਤੀਆਂ ਨੇ ਇਕੱਠੇ ਹੋ ਨਵੇਂ ਸਾਲ ਦੀ ਖੁਸ਼ੀ `ਚ ਕੀਤੀ ਪਾਰਟੀ

ਸੰਗਰੂਰ, 31 ਦਸੰਬਰ (ਜਗਸੀਰ ਲੌਂਗੋਵਾਲ) – ਕਿਸੇ ਸਮੇਂ ਛੇਵੀਂ ਤੋਂ ਲੈ ਕੇ ਬਾਹਰਵੀਂ ਜਮਾਤ ਤੱਕ ਇਕੱਠੇ ਪੜ੍ਹੇ ਲਗਭਗ ਤਿੰਨ ਦਰਜ਼ਨ ਦੇ ਕਰੀਬ ਹਮਜਮਾਤੀਆਂ ਨੇ ਇਕੱਠੇ ਹੋ ਕੇ ਨਵੇਂ ਸਾਲ ਦੀ ਆਮਦ ਦੀ ਖੁਸ਼ੀਆਂ ਨੂੰ ਸ਼ਹਿਰ ਦੇ ਹੋਟਲ ਵਿਖੇ ਸਾਂਝਾ ਕੀਤਾ।ਉਘੇ ਸਮਾਜ ਸੇਵੀ ਚਮਨਦੀਪ ਸਿੰਘ ਮਿਲਖੀ ਨੇ ਹਾਜ਼ਰੀ ਲਵਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਹੀ ਹਮਜਮਾਤੀ ਤੇ ਪੱਤਰਕਾਰ ਹਰਜਿੰਦਰ ਸਿੰਘ ਦੁੱਗਾਂ ਜੋ ਉਸ ਸਮੇਂ ਸਾਡੀ ਕਲਾਸ ਦੇ ਮੋਨੀਟਰ ਸਨ ਦੇ ਊਦਮ ਸਦਕਾ ਹੋਈ ਇਸ ਇਕੱਤਰਤਾ ਵਿੱਚ ਉਹ ਆਪਣੇ ਸਕੂਲ ਤੇ ਕਾਲਜ ਦੇ ਪੁਰਾਣੇ ਸਾਥੀਆਂ ਨੂੰ ਮਿਲ ਕੇ ਪੁਰਾਣੀਆਂ ਯਾਦਾਂ ਸਾਂਝੀਆਂ ਕਰ ਸਕੇ ਹਨ।ਉਨਾ ਕਿਹਾ ਕਿ ਉਹ ਸਾਰੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਵੀ ਸ਼ਾਮਲ ਹੁੰਦੇ ਹਨ।ਦੱਸਣਯੋਗ ਹੈ ਸਾਡੇ ਹਮਜਮਾਤੀ ਰਵਿੰਦਰ ਸਿੰਘ ਆਸਟ੍ਰੇਲੀਆ ਤੋਂ ਸਪੈਸ਼ਲ ਤੌਰ ‘ਤੇ ਇਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਪਹੁੰਚੇ।
ਇਸ ਮੌਕੇ, ਚਮਨਦੀਪ ਸਿੰਘ ਮਿਲਖੀ, ਹਰਜਿੰਦਰ ਸਿੰਘ ਦੁੱਗਾਂ, ਜਸਵਿੰਦਰ ਸਿੰਘ, ਰਜੇਸ਼ ਕੁਮਾਰ, ਰਜਨੀਸ਼ ਕੁਮਾਰ, ਅਮਰਜੀਤ ਸਿੰਘ, ਕਵੀ ਕੁਮਾਰ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਧਿਆਨ ਸਿੰਘ, ਬਲਵਿੰਦਰ ਸਿੰਘ, ਰਣ ਸਿੰਘ, ਅਮਨ ਸ਼ਰਮਾ, ਸੁਰਿੰਦਰ ਕੁਮਾਰ, ਕਰਮਦੀਨ, ਨਾਨਕ ਸਿੰਘ, ਅਮਰੀਸ਼ ਕੁਮਾਰ, ਮਹਿੰਦਰ ਸ਼ਰਮਾ, ਮਨਿੰਦਰ ਸ਼ਰਮਾ, ਸੋਨਾ ਰਾਮ, ਹਰਦੀਪ ਸਿੰਘ, ਗੁਰਵਿੰਦਰ ਸਿੰਘ, ਰਣਜੀਤ ਸਿੰਘ, ਕਰਮਜੀਤ ਸਿੰਘ, ਵਿਜੇ ਕੁਮਾਰ, ਰੋਸ਼ਨ ਕੁਮਾਰ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …