ਸੰਗਰੂਰ, 31 ਦਸੰਬਰ (ਜਗਸੀਰ ਲੌਂਗੋਵਾਲ) – ਡਾ. ਕਿਰਪਾਲ ਸਿੰਘ ਦੇ ਪਦ ਉੱਨਤ ਹੋ ਕੇ ਸਿਵਲ ਸਰਜਨ ਸੰਗਰੂਰ ਬਣਨ ਦੀ ਖੁਸ਼ੀ ਵਿੱਚ ਉੱਘੇ ਸਮਾਜ ਸੇਵੀ, ਪਿੰਡ
ਉਭਾਵਾਲ ਦੇ ਸਾਬਕਾ ਸਰਪੰਚ ਪਾਲੀ ਸਿੰਘ ਕਮਲ ਅਤੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਵਲੋਂ ਉਨਾਂ ਦਾ ਸਨਮਾਨ ਕੀਤਾ ਗਿਆ।ਸਰਪੰਚ ਪਾਲੀ ਸਿੰਘ ਕਮਲ ਨੇ ਕਿਹਾ ਕਿ ਡਾਕਟਰ ਕਿਰਪਾਲ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਸੰਗਰੂਰ ਦੇ ਸਮੁੱਚੇ ਡਾਕਟਰ ਸਹਿਬਾਨ ਵੱਡੀ ਗਿਣਤੀ ‘ਚ ਆਏ ਮਰੀਜ਼ਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਦੇਣ ਅਤੇ ਦਿਵਾਉਣ ਲਈ ਬਚਨਬੱਧ ਰਹਿੰਦੇ ਹਨ।ਉਹਨਾਂ ਦੀ ਗੁਣਵੱਤਾ ਨੂੰ ਦੇਖਦੇ ਹੋਏ ਸਨਮਾਨ ਕੀਤਾ ਗਿਆ ਹੈ।ਇਸ ਸਮੇਂ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਦਮਦਮੀ, ਉੱਘੇ ਸਮਾਜ ਸੇਵੀ ਜਸਪਾਲ ਸਿੰਘ ਬੇਦੀ ਸੰਗਰੂਰ, ਕ੍ਰਿਸ਼ਨ ਬਾਵਾ ਨਮੋਲ ਵਾਲੇ ਤੇ ਹੈਲਥ ਡਿਪਾਰਟਮੈਟ ਦੇ ਹੈਡ ਕਲਰਕ ਕੁਲਵਿੰਦਰ ਸਿੰਘ ਮਾਣਾ ਮੌਜ਼ੂਦ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media