Sunday, October 18, 2026

ਨਵੇਂ ਸਾਲ ‘ਤੇ ਲਗਾਇਆ ਚਾਹ ਦਾ ਲੰਗਰ

ਅੰਮ੍ਰਿਤਸਰ, 1 ਜਨਵਰੀ 2024 (ਜਗਦੀਪ ਸਿੰਘ) – ਸਥਾਨਕ ਚੌਕ ਚਬੂਤਰਾ ਵਿਖੇ ਨਵੇਂ ਸਾਲ 2024 ਨੂੰ ‘ਜੀ ਆਇਆਂ’ ਕਹਿੰਦਿਆਂ ਇਲਾਕਾ ਵਾਸੀਆਂ ਵਲੋਂ ਮਿਲ ਕੇ ਚਾਹ ਦਾ ਲੰਗਰ ਲਗਾਇਆ ਗਿਆ।ਇਸ ਦੌਰਾਨ ਹਰਜਿੰਦਰ ਸਿੰਘ, ਲਖਵਿੰਦਰ ਸਿੰਘ, ਦਵਿੰਦਰਜੀਤ ਸਿੰਘ , ਗੁਰਦਰਸ਼ਨ ਸਿੰਘ, ਕੰਵਲਜੀਤ ਸਿੰਘ ਜੌਲੀ, ਹੈਪੀ, ਮੋਨੂ, ਅਤੇ ਕਰਨ  ਆਦਿ ਨੇ ਚਾਹ ਵਰਤਾਉਣ ਦੀ ਸੇਵਾ ਕੀਤੀ।