ਸੰਗਰੂਰ, 1 ਜਨਵਰੀ 2024 (ਜਗਸੀਰ ਲੌਂਗੋਵਾਲ) – ਨਵੇਂ ਸਾਲ ਦੇ ਆਗਮਨ ਦੇ ਸ਼ੂੁੱਭ ਮੌਕੇ ਸ਼ਹਿਰ ਨਿਵਾਸੀਆਂ ਦੀ ਤੰਦਰੁਸਤੀ ਅਤੇ ਸੁਖ ਸ਼ਾਂਤੀ ਲਈ ਸ਼੍ਰੀ
ਪ੍ਰਗਤੀਸ਼ੀਲ ਬ੍ਰਾਹਮਣ ਸਭਾ ਵਲੋਂ ਸ੍ਰੀ ਰਮਾਇਣ ਜੀ ਦਾ ਪਾਠ ਕਰਵਾਇਆ ਗਿਆ ਅਤੇ ਨਵੇਂ ਸਾਲ, ਲੋਹੜੀ ਅਤੇ ਮਕਰ ਸੰਕਰਾਂਤੀ ਦੀ ਵਧਾਈ ਦਿੱਤੀ ਗਈ।ਸਮਾਗਮ ਵਿੱਚ ਇਲਾਕੇ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿ਼ਰਕਤ ਕੀਤੀ।ਸ਼੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਤੋਂ ਬਾਅਦ ਸਭਾ ਦੇ ਮੁਖ ਸਰਪ੍ਰਸਤ ਗੋਪਾਲ ਸ਼ਰਮਾ ਨੇ ਆਈਆਂ ਸਾਰੀਆਂ ਹੀ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ‘ਜੀ ਆਇਆਂ’ ਕਹਿੰਦਿਆਂ ਸਮਾਗਮ ਦੀ ਸ਼ੁਰੂਆਤ ਕੀਤੀ।
ਪ੍ਰਧਾਨ ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਸਭਾ ਦਾ ਦੋ ਸਾਲ ਤੋਂ ਵੱਧ ਦਾ ਸਮਾਂ ਪੁਰਾ ਹੋਣ ‘ਤੇ ਸਮੱਚੀ ਬ੍ਰਾਹਮਣ ਸਭਾ ਦੁਆਰਾ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕਰਦਿਆਂ ਆਪਣੇ ਕਾਰਜ਼ਕਾਲ ਵਿੱਚ ਕੀਤੇ ਕਾਰਜ਼ਾਂ ਦਾ ਵੇਰਵਾ ਦਿੱਤਾ।ਉਨਾਂ ਦੱਸਿਆ ਕਿ ਸਾਰੇ ਹੀ ਬ੍ਰਾਹਮਣ ਸਮਾਜ ਦੇ ਸਹਿਯੋਗ ਸਦਕਾ ਆਰਥਿਕ ਪੱਖੋਂ ਕਮਜ਼ੋਰ ਲੋੜਵੰਦ ਪਰਿਵਾਰਾਂ ਦੀ ਮਦਦ, ਪੜਾਈ ਦੀ ਫੀਸ ਭਰਨ ਤੋਂ ਅਸਮਰਥ ਬੱਚਿਆ ਦੀ ਸੰਪਨ ਬ੍ਰਾਹਮਣ ਪਰਿਵਾਰਾਂ ਵਲੋਂ ਫੰਡ ਦਾ ਪ੍ਰਬੰਧ ਕਰਕੇ ਫੀਸ ਭਰਨਾ, ਸਮਾਜ ਦੇ ਹਰੇਕ ਵਰਗ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣਾ, ਸਨਾਤਨ ਧਰਮ ਦੇ ਨਾਲ ਨਾਲ ਹਰੇਕ ਧਰਮ ਦਾ ਸਤਿਕਾਰ ਕਰਨਾ, ਹਰੇਕ ਧਾਰਮਿਕ ਸ਼ੋਭਾ ਯਾਤਰਾ ਦਾ ਸਮੂਹ ਬ੍ਰਾਹਮਣ ਸਮਾਜ ਵਲੋਂ ਸਵਾਗਤ ਕਰਨਾ ਆਦਿ ਕਾਰਜ਼ਾ ਵਿੱਚ ਬ੍ਰਾਹਮਣ ਸਮਾਜ ਦੀ ਮਹੱਤਵਪੁਰਨ ਭੂਮਿਕਾ ਰਹੀ ਹੈ।ਉਹਨਾ ਕਿਹਾ ਕਿ ਉਹ ਉਮਰ ਭਰ ਲਈ ਉਹ ਬ੍ਰਾਹਮਣ ਸਮਾਜ ਅਤੇ ਸਮਾਜ ਭਲਾਈ ਦੇ ਕਾਰਜ਼ਾਂ ਲਈ ਸਮਰਪਿਤ ਰਹਿਣਗੇ।
ਇਸ ਤੋ ਬਾਅਦ ਸਰਬਸੰਮਤੀ ਨਾਲ ਕੋਰ ਕਮੇਟੀ ਵਿੱਚ ਲਏ ਗਏ ਫੈਸਲੇ ਅਨੁਸਾਰ ਅਗਲੇ ਦੋ ਸਾਲ ਲਈ ਰੁਪਿੰਦਰ ਭਾਰਦਵਾਜ (ਰਿਟਾ. ਐਸ.ਪੀ) ਨੂੰ ਸ਼੍ਰੀ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਦਾ ਪ੍ਰਧਾਨ ਥਾਪਿਆ ਗਿਆ।ਸਭਾ ਦੇ ਪ੍ਰਧਾਨ ਵਿਕਰਮ ਸ਼ਰਮਾ ਨੇ ਆਪਣੀ ਪ੍ਰਧਾਨਗੀ ਦੀ ਪੱਗ ਰੁਪਿੰਦਰ ਭਾਰਦਵਾਜ ਨੂੰ ਪਹਿਨਾਉਂਦੇ ਹੋਏ, ਸਭਾ ਦੀ ਪ੍ਰਧਾਨਗੀ ਦਾ ਤਾਜ਼ ਉਨ੍ਹਾਂ ਦੇ ਸਿਰ ਸਜਾਇਆ।ਸਮੂਹ ਬ੍ਰਾਹਮਣ ਸਮਾਜ ਵਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਤੇ ਸਾਰਿਆਂ ਨੇ ਸੰਪੁਰਨ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੋਕੇ ਇਲਾਕੇ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਬ੍ਰਾਹਮਣ ਸਮਾਜ ਦੀਆਂ ਨਾਮੀ ਹਸਤੀਆ ਮੌਜ਼ੂਦ ਸਨ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media