Sunday, May 31, 2026

50 ਲੱਖ ਦੀ ਲਾਗਤ ਵਾਲੇ ਦੋ ਆਰਗੈਨਿਕ ਵੇਸਟ ਕਨਵਰਟਰ ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਨੂੰ ਸੌਂਪੇਗਾ ਨਗਰ ਨਿਗਮ

ਫੁੱਲਾਂ ਅਤੇ ਗਿੱਲੇ ਕੂੜੇ ਦੇ ਕੰਪੋਜ਼ਿਟ ਲਈ ਹੋਵੇਗੀ ਵਰਤੋਂ

ਅੰਮ੍ਰਿਤਸਰ, 5 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ 50 ਲੱਖ ਰੁਪਏ ਦੀ ਲਾਗਤ ਨਾਲ ਦੋ ਆਰਗੈਨਿਕ ਵੇਸਟ ਕਨਵਰਟਰ ਸ੍ਰੀ ਹਰਿਮੰਦਰ  ਸਾਹਿਬ ਅਤੇ ਦੁਰਗਿਆਣਾ ਮੰਦਰ ਨੂੰ ਫੁੱਲਾਂ ਅਤੇ ਗਿੱਲੇ ਕੂੜੇ ਦੇ ਕੰਪੋਜ਼ਿਟ ਲਈ ਸੌਂਪਣ ਜਾ ਰਿਹਾ ਹੈ।ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਘਨਸ਼ਿਆਮ ਥੋਰੀ ਨੇ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਹੈ ਕਿ ਧਾਰਮਿਕ ਸਥਾਨਾਂ ਵਿੱਚ ਪੈਦਾ ਹੋਣ ਵਾਲੇ ਫੁੱਲਾਂ ਅਤੇ ਗਿੱਲੇ ਰਹਿੰਦ-ਖੂੰਹਦ ਦੀ ਪ੍ਰੋਸੈਸਿੰਗ ਲਈ ਪੀ.ਐਮ.ਆਈ.ਡੀ.ਸੀ ਨੇ 2 ਆਰਗੈਨਿਕ ਵੇਸਟ ਕਨਵਰਟਰ ਮਸ਼ੀਨਾਂ ਖਰੀਦਣ ਦੇ ਮੰਤਵ ਲਈ 50 ਲੱਖ ਰੁਪਏ ਦੇ ਫੰਡ ਮਨਜ਼ੂਰ ਕੀਤੇ ਹਨ।ਇਹ ਆਰਗੈਨਿਕ ਵੇਸਟ ਕਨਵਰਟਰ ਸਟੈਂਡਰਡ ਵਿਧੀ ਅਪਣਾ ਕੇ ਖਰੀਦੇ ਗਏ ਹਨ ਅਤੇ ਜੈਵਿਕ ਵੇਸਟ ਕਨਵਰਟਰ ਮਸ਼ੀਨਾਂ ਨੂੰ ਹੁਣ ਧਾਰਮਿਕ ਸਥਾਨਾਂ ਭਾਵ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਦੇ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ।ਉਕਤ ਮਸ਼ੀਨਾਂ ਦੀ ਸਪਲਾਈ / ਲੈਂਡਮਾਰਕ ਸਾਈਨਬੋਰਡਜ਼ ਪ੍ਰਾ. ਲਿਮ. ਨੇ ਕਰ ਦਿੱਤੀ ਹੈ।ਇਨ੍ਹਾਂ ਕਨਵਰਟਰ ਮਸ਼ੀਨਾਂ ਦੀ ਸਮਰੱਥਾ ਰੋਜ਼ਾਨਾ ਅਧਾਰ `ਤੇ 900 ਕਿਲੋ ਤੋਂ 1200 ਕਿਲੋਗ੍ਰਾਮ ਗਿੱਲੇ ਕੂੜੇ ਨੂੰ ਪ੍ਰੋਸੈਸ ਕਰਨ ਦੀ ਹੈ ਅਤੇ ਇਹ 900 ਕਿਲੋ ਤੋਂ 1200 ਕਿਲੋਗ੍ਰਾਮ ਗਿੱਲੇ ਕੂੜੇ ਨੂੰ ਕੱਟਣ ਦੇ ਸਮਰੱਥ ਹੈ।ਗਿੱਲੇ ਕੂੜੇ ਵਿੱਚ ਭੋਜਨ ਦੀ ਰਹਿੰਦ-ਖੂੰਹਦ, ਫਲ, ਫਲਾਂ ਦੇ ਛਿਲਕੇ, ਸਬਜ਼ੀਆਂ ਅਤੇ ਸਬਜ਼ੀਆਂ ਦੇ ਛਿਲਕੇ, ਗਿੱਲੇ ਪੱਤੇ ਅਤੇ ਛੋਟੀਆਂ ਟਹਿਣੀਆਂ ਅਤੇ ਹੋਰ ਸੜਨਯੋਗ ਸਮੱਗਰੀ ਆਦਿ ਸ਼ਾਮਲ ਹਨ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …