ਸਮਰਾਲਾ, 5 ਜਨਵਰੀ (ਇੰਦਰਜੀਤ ਸਿੰਘ ਕੰਗ) – ਭਾਰਤੀ ਹਾਕਮਾਂ ਵਲੋਂ ‘ਕਿਰਤ ਕਾਨੂੰਨ’ ਵਿੱਚ ਸੋਧਾਂ ਕਰਕੇ ਸਨਅਤੀ ਕਾਮਿਆਂ ਤੇ ਕੀਤੇ ਹਮਲਿਆਂ ਖਿਲਾਫ ਵਿਸ਼ਾਲ ਕਨਵੈਂਸ਼ਨ ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਵਲੋਂ 9 ਜਨਵਰੀ ਦਿਨ ਮੰਗਲਵਾਰ ਨੂੰ ਸਵੇਰੇ 11.00 ਵਜੇ ਧਰਮਸ਼ਾਲਾ (ਸਮਾਧੀ ਰੋਡ) ਖੰਨਾ ਵਿਖੇ ਕੀਤੀ ਜਾ ਰਹੀ ਹੈ।ਮੋਰਚੇ ਦੇ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਦੱਸਿਆ ਕਿ ਦੇਸ਼ ਦੇ ਹਾਕਮਾਂ ਵਲੋਂ ਨਵੇਂ ਤਿੰਨ ਖੇਤੀ ਕਾਨੂੰਨਾਂ ਵਾਂਗ ਦੇਸ਼ ਦੇ ਪੂੰਜੀਪਤੀਆਂ ਅਤੇ ਸਾਮਰਾਜੀਆਂ ਦੀਆਂ ਲੋੜਾਂ ਤਹਿਤ ਜੰਗਲ ਕਾਨੂੰਨ, ਕਿਰਤ ਕਾਨੂੰਨ ਆਦਿ ਵਿੱਚ ਸੋਧਾਂ ਕਰਕੇ ਕਿਰਤੀ ਲੋਕਾਂ ਤੇ ਚੌਤਰਫਾ ਹਮਲਾ ਵਿੱਢਿਆ ਹੋਇਆ ਹੈ।ਇਸੇ ਦਿਸ਼ਾ ਵਿੱਚ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਅਗਵਾਈ ਵਾਲੀ ਸਰਕਾਰ ਵੀ ਘੱਟ ਨਹੀਂ।ਪੰਜਾਬ ਸਰਕਾਰ ਨੇ ਮਜ਼ਦੂਰ ਵਿਰੋਧੀ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਮਜ਼ਦੂਰਾਂ ਤੋਂ 10 ਘੰਟੇ ਦੀ ਬਜ਼ਾਏ 13 ਘੰਟੇ ਕੰਮ ਲੈਣ ਦੇ ਕਾਨੂੰਨ ਨੂੰ ਮੰਨਜ਼ੂਰੀ ਦੇ ਦਿੱਤੀ ਹੈ।ਜਿਸ ਦੇ ਲਾਗੂ ਹੋਣ ਨਾਲ ਮਜ਼ਦੂਰਾਂ ਦੀ ਲੁੱਟ ਹੋਰ ਵੀ ਤੇਜ਼ ਹੋਵੇਗੀ।ਉਨਾਂ ਕਿਹਾ ਕਿ ਕਨਵੈਨਸ਼ਨ ਵਿੱਚ ਮੁੱਖ ਬੁਲਾਰੇ ਦੇ ਤੌਰ ‘ਤੇ ਲੋਕ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਗਮੇਲ ਸਿੰਘ ਹੋਣਗੇ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …