Sunday, February 22, 2026

ਸ਼ੋਸ਼ਲ ਸਾਈਟ ਤੇ ‘ਅਰਦਾਸ’ ਨੂੰ ਹਾਸੋ-ਹੀਣਾ ਢੰਗ ਨਾਲ ਪੇਸ਼ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰੇ – ਜਥੇ:ਅਵਤਾਰ ਸਿੰਘ

Avtar Singh SGPC

ਅੰਮ੍ਰਿਤਸਰ, 27 ਦਸੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ੋਸ਼ਲ ਸਾਈਟ ਤੇ ਅਰਦਾਸ ਨੂੰ ਹਾਸੋ-ਹੀਣੇ ਢੰਗ ਨਾਲ ਪੇਸ਼ ਕਰਨ ਵਾਲਿਆਂ ਦੇ ਖਿਲਾਫ ਪ੍ਰਸ਼ਾਸਨ ਨੂੰ ਸਖਤੀ ਨਾਲ ਕਾਰਵਾਈ ਕਰਨ ਅਤੇ ਜਲਦ ਤੋਂ ਜਲਦ ਹਿਰਾਸਤ ਵਿਚ ਲੈ ਕੇ ਕਨੰਨੀ ਕਾਰਵਾਈ ਕਰਨ ਲਈ ਕਿਹਾ ਹੈ।
ਇਥੋਂ ਜਾਰੀ ਪ੍ਰੈੱਸ ਨੋਟ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ੋਸ਼ਲ ਸਾਇਟ ਤੇ ਸਿੱਖ ਕੌਮ ਵਲੋਂ ਕੀਤੀ ਜਾਂਦੀ ਅਰਦਾਸ ਨੂੰ ਹਾਸੋ-ਹੀਣਾ ਢੰਗ ਨਾਲ ਪੇਸ਼ ਕਰਨ ਵਾਲਿਆਂ ਦੇ ਖਿਲਾਫ ਪ੍ਰਸ਼ਾਸਨ ਨੂੰ ਸਖ਼ਤੀ ਨਾਲ ਕਾਰਵਾਈ ਕਰਨ ਅਤੇ ਜਲਦ ਤੋਂ ਜਲਦ ਹਿਰਾਸਤ ਵਿਚ ਲੈ ਕੇ ਕਨੰਨੀ ਕਾਰਵਾਈ ਕਰਨ ਲਈ ਜੋਰ ਦੇ ਕੇ ਕਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਨ ਦਾ ਅਪਮਾਨ ਕਰਨ ਅਤੇ ਅਰਦਾਸ ਨੂੰ ਹਾਸੋ-ਹੀਣੇ ਢੰਗ ਨਾਲ ਪੇਸ਼ ਕਰਕੇ ਵੀਡੀਓ ਤਿਆਰ ਕਰਨ ਉਪਰੰਤ ਸ਼ੋਸ਼ਲ ਸਾਈਟਾ ਦੀ ਵਰਤੋਂ ਨਾਲ ਇਸ ਵੀਡੀਓ ਨੂੰ ਫੈਲਾਇਆ ਹੈ।ਪ੍ਰਸ਼ਾਸਨ ਨੂੰ ਸਾਇਬਰ ਕਰਾਈਮ ਦੇ ਸਹਿਯੋਗ ਨਾਲ ਤਰੁੰਤ ਕਾਰਵਾਈ ਕਰਦਿਆ ਇਹਨਾਂ ਵਿਅਕਤੀਆਂ ਨੂੰ ਕਾਬੂ ਕਰ ਕੇ ਇਹਨਾਂ ਖਿਲਾਫ਼ ਕਾਰਵਾਈ ਕਰਦਿਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਨ ਦਾ ਪਰਚਾ ਦਰਜ ਕਰ ਕੇ ਇਹਨਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਘਟੀਆ ਕਰਤੂਤ ਨਾਲ ਦੇਸ਼-ਵਿਦੇਸ਼ ਵਿੱਚ ਬੈਠੇ ਹਰ ਸਿੱਖ ਦਾ ਹਿਰਦਾ ਵਲੂੰਧਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਦੀ ਇਸ ਘਿਨਾਉਣੀ ਕਾਰਵਾਈ ਨਾਲ ਫਿਰਕਿਆਂ ਵਿੱਚ ਆਪਸੀ ਝਗੜਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।ਇਸ ਲਈ ਅਜਿਹੇ ਵਿਅਕਤੀਆਂ ਖਿਲਾਫ ਪ੍ਰਸਾਸ਼ਨ ਸਖਤੀ ਨਾਲ ਕਾਨੂੰਨੀ ਕਾਰਵਾਈ ਕਰੇ ਅਤੇ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜਾਂਚ ਕਰੇ ਕਿ ਇਸ ਹਰਕਤ ਪਿਛੇ ਕੋਈ ਵੱਡੀ ਸਾਜਿਸ਼ ਤਾਂ ਨਹੀਂ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਾਜਿਸ਼ ਤਹਿਤ ਸਿੱਖਾਂ ਨੂੰ ਚਿੜਾਉਣ ਜਾਂ ਭੜਕਾਉਣ ਦੀ ਨੀਯਤ ਨਾਲ ਸ਼ਰਾਰਤੀ ਅਨਸਰ ਸਿੱਖ ਗੁਰੂ ਸਾਹਿਬਾਨ ਜਾਂ ਸਿੱਖਾਂ ਪ੍ਰਤੀ ਸ਼ੋਸ਼ਲ ਸਾਈਟਾ ਦੀ ਗਲਤ ਵਰਤਂੋ ਕਰ ਰਹੇ ਹਨ ਜੋ ਅਤਿਅੰਤ ਮਾੜਾ ਰੁਝਾਨ ਹੈ।ਉਨ੍ਹਾਂ ਕਿਹਾ ਕਿ ਸਾਈਬਰ ਕਰਾਈਮ ਸੈੱਲ ਅਜਿਹੇ ਮਾੜੇ ਅਨਸਰਾਂ ਪ੍ਰਤੀ ਸੁਚੇਤ ਹੋਵੇ ਨਹੀਂ ਤਾਂ ਆਉਣ ਵਾਲੇ ਸਮੇਂ ‘ਚ ਕਿਸੇ ਇਕ ਵਿਅਕਤੀ ਵੱਲੋਂ ਕੀਤੀ ਮਾੜੀ ਹਰਕਤ ਨਾਲ ਆਪਸੀ ਭਾਈਚਾਰੇ ਵਿਚ ਵੀ ਵਿਵਾਦ ਖੜ੍ਹਾ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਸਿੱਖ ਧਰਮ ਤੇ ਹੁੰਦੇ ਅਜਿਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply